Close
Menu

ਕੈਨੇਡਾ ਅਤੇ ਭਾਰਤ ਦਰਮਿਆਨ ਪੈਨਸ਼ਨ ਸਮਝੌਤਾ 1 ਅਗਸਤ ਤੋਂ ਲਾਗੂ

-- 31 July,2015

ਔਟਾਵਾ : ਮਨਿਸਟਰ ਆਫ਼ ਇੰਪਲੋਏਮੈਂਟ ਅਤੇ ਸੋਸ਼ਲ ਡਵੈਲਪਮੈਂਟ ਪੀਅਰ ਪੋਲਿਵਰ ਵਲੋਂ ਭਾਰਤ ਅਤੇ ਕੈਨੇਡਾ ਦਰਮਿਆਨ ਸੋਸ਼ਲ ਸਕਿਊਰਿਟੀ ਪ੍ਰੋਗਰਾਮ ਦੇ ਸਮਝੋਤੇ ਬਾਰੇ ਐਲਾਨ ਕੀਤਾ ਗਿਆ ਹੈ ਜੋ ਕਿ 1 ਅਗਸਤ 2015 ਤੋਂ ਲਾਗੂ ਹੋਣ ਜਾ ਰਿਹਾ ਹੈ।

ਇਸ ਸਮਝੋਤੇ ਅਨੁਸਾਰ ਕੈਨੇਡਾ ਅਤੇ ਭਾਰਤ ਵਿਚ ਰਹਿ ਰਹੇ ਜਾਂ ਕੰਮ ਕਰ ਚੁਕੇ ਲੋਕਾਂ ਦੀਆਂ ਪੈਨਸ਼ਨ ਸਹੂਲਤਾਂ ਅਤੇ ਉਨ੍ਹਾਂ ਵਲੋਂ ਇਸ ਵਿਚ ਪਾਏ ਯੋਗਦਾਨ ਬਾਰੇ ਸਰਕਾਰਾਂ ਆਪਸ ਵਿਚ ਤਾਲ ਮੇਲ ਕਰ ਸਕਣਗੀਆਂ। ਇਸ  ਸਮਝੌਤੇ ਨਾਲ ਕੈਨੇਡਾ ਦੀ ਓਲਡ ਏਜ ਸਕਿਊਰਿਟੀ ਅਤੇ ਕੈਨੇਡਾ ਪੈਨਸ਼ਨ ਪਲਾਨ ਪ੍ਰੋਗਰਾਮਾਂ ਨੂੰ ਭਾਰਤ ਦੀਆਂ ਮੇਲ ਖਾਂਦੀਆਂ ਪੈਨਸ਼ਨ ਸਕੀਮਾਂ ਨਾਲ ਇਕਸਾਰ ਕੀਤਾ ਜਾਵੇਗਾ।

ਇਸ ਸਮਝੌਤੇ ਨਾਲ ਦੋਹਾਂ ਦੇਸ਼ਾ ਦੇ ਆਰਥਿਕ ਅਤੇ ਕਾਰੋਬਾਰੀ ਢਾਂਚੇ ਵਿਚ ਆਪਸੀ ਸਹਿਯੋਗ ਵਧੇਗਾ। ਇਸ ਨਵੇਂ ਸਮਝੌਤੇ ਨਾਲ ਯੋਗ ਵਿਅਕਤੀਆਂ ਨੂੰ ਭਾਰਤ ਦੀ ਪੈਨਸ਼ਨ ਸਕੀਮ ਅਤੇ ਕੈਨੇਡਾ ਦੀ ਓਲਡ ਏਜ ਸਕਿਊਰਿਟੀ ਜਾਂ ਕੈਨੇਡਾ ਦੀ ਪੈਨਸ਼ਨ ਪਲਾਨ ਮੁਤਾਬਿਕ ਉਸ ਦੇਸ਼ ਵਿਚ ਬੁਢਾਪਾ, ਅਪਾਹਜ ਅਤੇ ਪੈਨਸ਼ਨ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ।

ਇਸ ਯੋਜਨਾ ਵਿਚ ਕੈਨੇਡੀਅਨ ਕੰਪਨੀਆਂ ਦੇ ਅਧਿਕਾਰੀ ਭਾਰਤ ਵਿਚ ਕੰਮ ਕਰਦੇ ਵਕਤ ਕੈਨੇਡਾ ਪੈਨਸ਼ਨ ਪਲਾਨ ਵਿਚ ਯੋਗਦਾਨ ਪਾ ਸਕਦੇ ਹਨ ਅਤੇ ਉਨ੍ਹਾਂ ਨੂੰ ਭਾਰਤ ਵਿਚ ਇਸ ਦੇ ਨਾਲ ਰੱਲਦੇ ਪ੍ਰੋਗਰਾਮਾਂ ਵਿਚ ਹਿੱਸਾ ਪਾਉਣ ਦੀ ਲੋੜ ਨਹੀ ਹੋਵੇਗੀ। ਇਸੇ ਤਰ੍ਹਾਂ ਭਾਰਤੀ ਕੰਪਨੀਆਂ ਦੇ ਅਧਿਕਾਰੀ ਕੈਨੇਡਾ ਵਿਚ ਅਸਥਾਈ ਤੌਰ ਤੇ ਕੰਮ ਕਰਨ ਵਕਤ ਆਪਣੇ ਭਾਰਤੀ ਪੈਨਸ਼ਨ ਸਕੀਮਾਂ ਵਿਚ ਹਿੱਸਾ ਪਾ ਸਕਦੇ ਹਨ।

ਇਥੇ ਇਹ ਵਰਨਣਯੋਗ ਹੈ ਕਿ ਜੋ ਲੋਕ ਭਾਰਤ ਵਿਚ ਰਿਟਾਇਰ ਹੋ ਕੇ ਭਾਰਤ ਅਤੇ ਕੈਨੇਡਾ ਵਿਚ ਪੈਨਸ਼ਨਾਂ ਲੈ ਰਹੇ ਹਨ ਉਨ੍ਹਾਂ ਦੀਆਂ ਪੈਨਸ਼ਨ ਸਕੀਮਾਂ ਉੱਪਰ ਇਸ ਸਮਝੌਤੇ ਦਾ ਕੋਈ ਪ੍ਰਭਾਵ ਨਹੀਂ ਪਵੇਗਾ।

Facebook Comment
Project by : XtremeStudioz