Close
Menu

ਕੈਨੇਡਾ ਅਤੇ ਭਾਰਤ ਦੋਵੇਂ ਸ਼ਾਂਤੀ ਦੇ ਪ੍ਰਤੀਕ : ਸੱਜਣ

-- 19 April,2017

ਨਵੀਂ ਦਿੱਲੀ/ਟੋਰਾਂਟੋ— ਭਾਰਤ ਦੌਰੇ ‘ਤੇ ਆਏ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਪਣੀ ਯਾਤਰਾ ਬਾਰੇ ਕੁੱਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਹਨ। ਸੱਜਣ ਨੇ ਕਿਹਾ ਕਿ ਕੈਨੇਡਾ ਦੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਉਹ ਪਹਿਲੀ ਵਾਰ ਭਾਰਤ ਆਏ ਹਨ। ਉਨ੍ਹਾਂ ਕਿਹਾ,’ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇੱਥੇ ਕੈਨੇਡੀਅਨਜ਼ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ। ਪਿਛਲੇ ਹਫਤੇ ਮੈਂ ‘ਵਿਮੀ ਰਿਜ’ ਵਿਖੇ ਗਿਆ ਸੀ। ਦਿੱਲੀ ‘ਚ ਮੇਰੇ ਦਿਨ ਦੀ ਸ਼ੁਰੂਆਤ ‘ਕਾਮਨਵੈੱਲਥ ਵਾਰ ਸੀਮੈਂਟਰੀ’ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇੱਥੇ ਦੁਨੀਆ ਭਰ ਦੇ ਸ਼ਹੀਦਾਂ ਦੀ ਸੀਮੈਂਟਰੀ ਹੈ, ਜਿਨ੍ਹਾਂ ‘ਚ 18 ਕੈਨੇਡੀਅਨਜ਼ ਵੀ ਸਨ।’

ਉਨ੍ਹਾਂ ਕਿਹਾ ਕਿ ਇਸ ਮਗਰੋਂ ਮੈਂ ਰੱਖਿਆ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਸੰਬੰਧੀ ਸਹਿਯੋਗ ਨੂੰ ਵਧਾਉਣ ‘ਤੇ ਚਰਚਾ ਕੀਤੀ।’
ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ‘ਅਬਜ਼ਰਵਰ ਰੀਸਰਚ ਫਾਊਂਡੇਸ਼ਨ’ ਨੂੰ ਇਕ ਭਾਸ਼ਣ ਵੀ ਦਿੱਤਾ। ਉਨ੍ਹਾਂ ਨੇ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਅਹਿਮ ਦੱਸਦਿਆਂ ਕਿਹਾ ਕਿ ਦੋਵੇਂ ਦੇਸ਼ ਇਕੱਠੇ ਮਿਲ ਕੇ ਦੁਨੀਆ ਭਰ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰ ਸਕਦੇ ਹਨ ਕਿਉਂਕਿ ਕੈਨੇਡਾ ਅਤੇ ਭਾਰਤ ਸ਼ਾਂਤੀ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਦੋ-ਪੱਖੀ ਰਿਸ਼ਤੇ ਬਹੁਤ ਮਜ਼ਬੂਤ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਸਾਡੇ ਰਿਸ਼ਤੇ ਹੋਰ ਵੀ ਜ਼ਿਆਦਾ ਮਜ਼ਬੂਤ ਹੋਣ।’
Facebook Comment
Project by : XtremeStudioz