Close
Menu

ਕੈਨੇਡਾ ਕਬੱਡੀ ਕੱਪ ‘ਚ ਖੇਡਣ ਲਈ ਪੰਜਾਬ ਤੋਂ ਖਿਡਾਰੀ ਪਹੁੰਚੇ ਕੈਨੇਡਾ

-- 22 September,2013

kabbadi

ਬਰੈਂਪਟਨ (ਕੈਨੇਡਾ) 22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ਦੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ ਬਰੈਂਪਟਨ ਵਿਚ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਭਾਰਤੀ ਪੰਜਾਬ ਤੋਂ ਖਿਡਾਰੀ ਕੈਨੇਡਾ ਪਹੁੰਚ ਚੁੱਕੇ ਹਨ ਅਤੇ ਇਸ ਕਬੱਡੀ ਕੱਪ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਭਾਰਤ ਤੋਂ ਪਹੁੰਚੇ ਖਿਡਾਰੀ ਮੰਗੀ ਬੱਗਾ, ਪਾਲਾ ਜਲਾਲ, ਖੁਸ਼ੀ ਦਿਬੜਾ, ਗੰਗੀ ਖੀਰਾਂਵਾਲੀਆ, ਸੰਦੀਪ ਲੁੱਧੜ, ਸੋਹਣ ਰੁੜਕੀ, ਸੰਦੀਪ ਸੁਰਖਪੁਰ, ਮਨੀ ਸੰਧੂ ਚੱਠੇ, ਨਿੱਪਾ, ਸੰਦੀਪ ਗੁਰਦਾਸਪੁਰੀਆ, ਬਲਜੀਤ ਸੈਦੋਕੇ, ਜੱਸਾ ਸਿੱਧਵਾਂ, ਕੀਪਾ ਬੱਧਣ, ਕਿੰਦਾ ਬਿਹਾਰੀਪੁਰੀਆ, ਲਾਡੀ ਪਰਮ ਰਾਮਪੁਰ, ਤਾਤੂ ਤੋਗਾਪੁਰੀਆ, ਪੰਮਾ, ਗੁਰਪ੍ਰੀਤ, ਤੀਰਥ ਗਾਖਲ, ਜੀਤੀ ਕੂਨਰ, ਮੀਕਾ, ਸੰਦੀਪ ਆਦਿ ਖਿਡਾਰੀ ਪਹੁੰਚ ਚੁੱਕੇ ਹਨ ਅਤੇ ਇਸ ਕਲੱਬ ਵੱਲੋਂ ਕਬੱਡੀ ਕੱਪ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

Facebook Comment
Project by : XtremeStudioz