Close
Menu

ਕੈਨੇਡਾ ਚੋਣਾਂ: ਲੋਕ ਸੱਤਾ ਤਬਦੀਲੀ ਲਈ ਅਹੁਲੇ

-- 06 October,2015

ਟੋਰਾਂਟੋ, ਕੈਨੇਡਾ ਦੀ 42ਵੀਂ ਸੰਸਦ ਲਈ ਚੋਣਾਂ ’ਚ ਸਿਰਫ਼ ਦੋ ਹਫ਼ਤੇ ਬਾਕੀ ਹਨ ਅਤੇ ਪ੍ਰਮੁੱਖ ਸਿਆਸੀ ਨੇਤਾ ਵੱਡੇ- ਵੱਡੇ ਵਾਅਦੇ ਕਰ ਰਹੇ ਹਨ। ਕੋਈ ਅਾਵਾਸ ਦੇ ਬੂਹੇ ਖੋਲ੍ਹਣ ਦੀ ਗੱਲ ਕਰ ਰਿਹੈ ਤਾਂ ਕੋਈ ਆਰਥਿਕਤਾ ਤੇ ਰੁਜ਼ਗਾਰ ਦੀ। ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਹੱਥ ਪੱਲੇ ਕੁੱਝ ਨਹੀਂ ਆਉਣਾ। ਇਸ ਵਾਰ ਲੋਕਾਂ ਦੇ ਮਨ ਅੰਦਰੋਂ ‘ਬਦਲਾਅ’ ਦੀ ਆਵਾਜ਼ ਅਾ ਰਹੀ ਹੈ। ਬੇਸ਼ੱਕ ਨਿੱਤ ਆਉਂਦੇ ਚੋਣ ਸਰਵੇਖਣਾਂ ਨੇ ਲੋਕਾਂ ਦੇ ਵਿਚਾਰਾਂ ਨੂੰ ਡਾਵਾਂਡੋਲ ਕੀਤਾ ਹੋਇਆ ਹੈ।
ਸ਼ੁਰੂਆਤੀ ਸਰਵੇਖਣਾਂ ’ਚ ਹੁਕਮਰਾਨ ਕੰਜ਼ਰਵੇਟਿਵ ਪਾਰਟੀ ਨਿਵਾਣ ਵੱਲ ਅਤੇ ਐਨਡੀਪੀ ਚੜ੍ਹਾਈ ’ਤੇ ਸੀ ਪਰ ਹੁਣ ਐਨਡੀਪੀ ਪਛੜੀ ਹੋਈ ਹੈ। ਤਾਜ਼ਾ ਸਰਵੇਖਣਾਂ ’ਚ ਲਿਬਰਲ ਕੰਜ਼ਰਵੇਟਿਵਾਂ ਤੋਂ ਰਤਾ ਅੱਗੇ ਚੱਲ ਰਹੇ ਹਨ।
ਮੁਲਕ ਦੇ 3 ਕਰੋੜ ਵੋਟਰ 338 ਹਲਕਿਆਂ ਲਈ 19 ਅਕਤੂਬਰ ਨੂੰ ਨਵੀਂ ਸਰਕਾਰ ਚੁਣਨਗੇ। ਟੋਰਾਂਟੋ ਇਲਾਕੇ ’ਚ ਖੜ੍ਹੇ ਡੇਢ ਦਰਜਨ ਪੰਜਾਬੀ ਉਮੀਦਵਾਰ ਵੀ ਭਖਵੀਂ ਮੁਹਿੰਮ ਚਲਾ ਰਹੇ ਹਨ। ਸਥਾਨਕ ਸਮੀਕਰਨ ਕੌਮੀ ਪੱਧਰ ਦੀ ਸਥਿਤੀ ਤੋਂ ਅਲੱਗ ਹਨ। ਦੇਸੀ ਲੋਕਾਂ ਦਾ ਰੁਝਾਨ ਹਮੇਸ਼ਾਂ ਪਾਰਟੀ ਦੀ ਬਜਾਏ ਵਿਅਕਤੀ ਨੂੰ ਹਮਾਇਤ ਦੇਣ ਦਾ ਰਿਹਾ ਹੈ। ਬਰੈਂਪਟਨ ਤੇ ਮਿਸੀਸਾਗਾ ’ਚੋਂ 15 ਪੰਜਾਬੀ ਇੱਕ ਦੂਜੇ ਵਿਰੁੱਧ ਖੜ੍ਹੇ ਹਨ ਅਤੇ ਪੰਜਾਬੀ ਵੋਟਾਂ ਵੰਡੇ ਜਾਣ ਦੇ ਸੰਕੇਤ ਹਨ।
ਲਿਬਰਲ ਪਾਰਟੀ ਦੇ ਨਵਦੀਪ ਬੈਂਸ, ਰਾਜ ਗਰੇਵਾਲ ਤੇ ਬੀਬੀ ਕਮਲ ਖਹਿਰਾ ਅਤੇ ਕੰਜ਼ਰਵੇਟਿਵ ਪਰਮ ਗਿੱਲ ਤੇ ਬੱਲ ਗੋਸਲ (ਦੋਵੇਂ ਸਾਬਕਾ ਐਮਪੀ) ਦੀ ਸਥਿਤੀ ਮਜ਼ਬੂਤ ਜਾਪਦੀ ਹੈ। ਇਸ ਵਾਰ ਲੋਕਾਂ ’ਚ ਚਰਚਾ ਇਹੋ ਹੈ ਕਿ ਸਰਕਾਰ ਕਿਸੇ ਦੀ ਵੀ ਆਵੇ ਪਰ ੳੁਹ ਬਹੁਮਤ ’ਚ ਨਹੀਂ ਹੋਣੀ ਚਾਹੀਦੀ।

Facebook Comment
Project by : XtremeStudioz