Close
Menu

ਕੈਨੇਡਾ ‘ਚ ਆਮ ਚੋਣਾਂ ਦਾ ਐਲਾਨ-ਵੋਟਾਂ 19 ਅਕਤੂਬਰ ਨੂੰ

-- 03 August,2015

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਅੱਜ ਦੇਸ਼ ਦੇ ਗਵਰਨਰ ਜਨਰਲ ਡੇਵਿਡ ਜੌਹਨਸਟਨ ਨਾਲ ਮੁਲਾਕਾਤ ਕੀਤੀ ਤੇ ਸੰਸਦ ਭੰਗ ਕਰਨ ਮਗਰੋਂ ਆਮ ਚੋਣਾਂ ਦਾ ਐਲਾਨ ਕਰ ਦਿੱਤਾ | ਹਾਊਸ ਆਫ਼ ਕਾਮਨਜ਼ (ਲੋਕ ਸਭਾ) ਦੀਆਂ 338 ਸੀਟਾਂ ਲਈ ਵੋਟਾਂ ਪਾਉਣ ਦਾ ਦਿਨ 19 ਅਕਤੂਬਰ ਨਿਰਧਾਰਿਤ ਹੈ ਪਰ ਇਸ ਤੋਂ ਪਹਿਲਾਂ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਵੋਟਰਾਂ ਨੂੰ ਐਡਵਾਂਸ ਪੋਲ ਦੇ ਚਾਰ ਦਿਨ ਦਿੱਤੇ ਜਾਣਗੇ ਤਾਂ ਕਿ ਕੰਮਾਂ ਤੋਂ ਵਿਹਲੇ ਹੋ ਕੇ ਵੱਧ ਤੋਂ ਵੱਧ ਲੋਕ ਵੋਟ ਪਾਉਣ ਜਾ ਸਕਣ | ਅਗਲੇ 77 ਦਿਨਾਂ ਤੱਕ ਦੇਸ਼ ਭਰ ‘ਚ ਉਮੀਦਵਾਰ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ | ਸਰਵੇਖਣਾਂ ਮੁਤਾਬਿਕ ਮੁੱਖ ਮੁਕਾਬਲਾ ਸੱਤ੍ਹਾਧਾਰੀ ਕੰਜ਼ਰਵੇਟਿਵ ਪਾਰਟੀ ਤੇ ਨਿਊ ਡੈਮੋਕਰੇਟਿਕ ਪਾਰਟੀ ਵਿਚਕਾਰ ਦੱਸਿਆ ਜਾ ਰਿਹਾ ਹੈ ਜਦਕਿ ਲਿਬਰਲ ਪਾਰਟੀ ਤੇ ਗਰੀਨ ਪਾਰਟੀ ਵਲੋਂ ਵੀ ਵੋਟਰਾਂ ਨੂੰ ਆਪਣੇ ਹੱਕ ‘ਚ ਭੁਗਤਣ ਲਈ ਪ੍ਰੇਰਿਤ ਕੀਤਾ ਜਾਣਾ ਜਾਰੀ ਹੈ | ਵੱਖ-ਵੱਖ ਪਾਰਟੀਆਂ ਦੇ ਦੋ ਦਰਜਨ ਕੁ ਪੰਜਾਬੀ/ਭਾਰਤੀ ਮੂਲ ਦੇ ਉਮੀਦਵਾਰ ਵੀ ਮੈਦਾਨ ‘ਚ ਹਨ, ਜਿਨ੍ਹਾਂ ਵਿੱਚੋਂ ਬਹੁਤੇ ਉਂਟਾਰੀਓ, ਅਲਬਰਟਾ ਤੇ ਬਿ੍ਟਿਸ਼ ਕੋਲੰਬੀਆਂ ਦੇ ਹਲਕਿਆਂ ਤੋਂ ਹਨ |

Facebook Comment
Project by : XtremeStudioz