Close
Menu

ਕੈਨੇਡਾ ‘ਚ ਗੋਲੀਬਾਰੀ ‘ਚ 8 ਲੋਕਾਂ ਦੀ ਮੌਤ, ਦੋ ਬੱਚੇ ਵੀ ਸ਼ਾਮਲ

-- 02 January,2015

ਮਾਂਟ੍ਰੀਅਲ— ਕੈਨੇਡਾ ਵਿਚ ਇਕ ਵਿਅਕਤੀ ਨੇ ਦੋ ਬੱਚਿਆਂ ਸਮੇਤ 8 ਲੋਕਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕੈਨੇਡਾ ਦੀ ਪੁਲਸ ਨੇ ਦੱਸਿਆ ਕਿ ਪੱਛਮੀ ਸੂਬੇ ਅਲਬਰਟਾ ਦੇ ਐਡਮਿੰਟਨ ਵਿਚ ਕੱਲ੍ਹ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਐਡਮਿੰਟਨ ਪੁਲਸ ਮੁਖੀ ਰਾਡ ਨੇਚ ਨੇ ਦੱਸਿਆ ਕਿ ਮਾਰੇ ਗਏ ਸੱਤ ਲੋਕਾਂ ਦੀਆਂ ਲਾਸ਼ਾਂ ਇਕ ਘਰ ਵਿਚ ਪਾਈਆਂ ਗਈਆਂ ਸਨ, ਜਿਨ੍ਹਾਂ ਵਿਚ ਮਹਿਲਾਵਾਂ, ਦੋ ਪੁਰਸ਼ ਅਤੇ ਦੋ ਬੱਚੇ ਸ਼ਾਮਲ ਸਨ। ਇਸ ਤੋਂ ਇਲਾਵਾ ਅੱਠਵੀਂ ਮ੍ਰਿਤਕਾਂ ਵੀ ਇਕ ਮਹਿਲਾ ਸੀ।

Facebook Comment
Project by : XtremeStudioz