Close
Menu

ਕੈਨੇਡਾ ਚ ਗ੍ਰਿਫਤਾਰ ਹੋਇਆ ਮਸ਼ਹੂਰ ਅਮਰੀਕੀ ਅਭਿਨੇਤਾ

-- 08 October,2015

ਟੋਰਾਂਟੋ— ਪ੍ਰਸਿੱਧ ਅਮਰੀਕੀ ਅਭਿਨੇਤਾ ਰੈਂਡੀ ਕਵਾਇਡ ਨੂੰ ਜਾਇਦਾਦ ਦੇ ਇਕ ਪੁਰਾਣੇ ਵਿਵਾਦ ਦੇ ਚੱਲਦੇ ਕੈਨੇਡਾ ਦੀ  ਬਾਰਡਰ ਸੁਰੱਖਿਆ ਏਜੰਸੀ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਵਾਪਸ ਅਮਰੀਕਾ ਭੇਜਣ ਦੀ ਧਮਕੀ ਦਿੱਤੀ ਹੈ।
ਕਵਾਇਡ ਨੇ ਦੱਸਿਆ ਕਿ ਉਹ ਕੈਨੇਡਾ ਵਿਚ ਸਥਾਈ ਨਿਵਾਸ ਦੀ ਮੰਗ ਕਰ ਰਹੇ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਉਹ ਕੈਨੇਡਾ ਦੇ ਮਾਂਟ੍ਰੀਅਲ ਵਿਖੇ ਆਪਣੀ ਪਤਨੀ ਇਵੀ ਦੇ ਨਾਲ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਨੂੰ ਸਵੇਰੇ ਜਿਵੇਂ ਹੀ ਉਹ ਕੈਨੇਡਾ ਪਹੁੰਚੇ ਤਾਂ ਇੱਥੇ ਬਾਰਡਰ ਸੇਵਾ ਏਜੰਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਅਮਰੀਕਾ ਦੇ ਕੈਲੀਫੋਰਨੀਆ ਵਾਪਸ ਭੇਜਣ ਦੀ ਧਮਕੀ ਦੇ ਰਹੇ ਹਨ। ਕੈਲੀਫੋਰਨੀਆ ਵਿਚ ਕਵਾਇਡ ਦਾ ਨਾਂ ਇਕ ਜਾਇਦਾਦ ਵਿਵਾਦ ਨਾਲ ਜੁੜਿਆ ਹੈ।
ਕਵਾਇਡ ਨੇ ਕਿਹਾ ਕਿ ਉਹ ਕੈਨੇਡਾ ‘ਚ ਰਹਿਣ ਦੀਆਂ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰ ਰਹੇ ਹਨ ਪਰ ਫਿਰ ਵੀ ਅਧਿਕਾਰੀ ਉਨ੍ਹਾਂ ਨੂੰ ਵਾਪਸ ਅਮਰੀਕਾ ਭੇਜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਾਇਦਾਦ ਵਿਵਾਦ ਅਪਰਾਧਕ ਵਿਵਾਦ ਨਹੀਂ ਹੈ। ਕਵਾਇਡ ਨੇ 2010 ਵਿਚ ਆਪਣੇ ਵਪਾਰਕ ਸਹਿਯੋਗੀਆਂ ਤੋਂ ਖਤਰੇ ਦੀ ਗੱਲ ਕਰਦੇ ਹੋਏ ਕੈਨੇਡਾ ਤੋਂ ਸ਼ਰਨ ਮੰਗੀ ਸੀ ਪਰ 2010 ਵਿਚ ਉਨ੍ਹਾਂ ਨੂੰ ਵੈਨਕੂਵਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 65 ਸਾਲਾ ਅਭਿਨੇਤਾ ਨੂੰ ‘ਦਿ ਲਾਸਟ ਪਿਕਚਰ ਸ਼ੋਅ’ ਅਤੇ ‘ਦਿ ਲਾਸਟ ਡੀਟੇਲ’ ਵਰਗੀਆਂ ਫਿਲਮਾਂ ਦੇ ਲਈ ਜਾਣਿਆ ਜਾਂਦਾ ਹੈ।

Facebook Comment
Project by : XtremeStudioz