Close
Menu

ਕੈਨੇਡਾ ‘ਚ ਦੋ ਪ੍ਰਧਾਨ ਮੰਤਰੀ ਇਕੱਠੇ ਜਾਣਗੇ ਗੁਰਦੁਆਰਾ ਸਾਹਿਬ ਤੇ ਮੰਦਿਰ

-- 09 April,2015

ਟੋਰਾਂਟੋ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਇਕੱਠੇ ਗੁਰਦੁਆਰਾ ਸਾਹਿਬ ਅਤੇ ਮੰਦਿਰ ਜਾਣਗੇ | ਕੈਨੇਡਾ ਦੀ ਫੇਰੀ ਦੌਰਾਨ ਰਾਜਧਾਨੀ ਓਟਾਵਾ ਅਤੇ ਟੋਰਾਂਟੋ ਤੋਂ ਬਾਅਦ ਮੋਦੀ 16 ਅਪ੍ਰੈਲ ਨੂੰ ਵੈਨਕੂਵਰ ਅਤੇ ਸਰੀ ਜਾਣਗੇ ਜਿੱਥੇ ਹਾਰਪਰ ਨਾਲ ਉਹ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਅਤੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ ਵਿੱਚ ਜਾਣਗੇ | ਰੌਸ ਸਟ੍ਰੀਟ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚੀਫ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਹਨ ਜਿੱਥੇ 1949 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ 1973 ਵਿੱਚ ਇੰਦਰਾ ਗਾਂਧੀ ਜਾ ਚੁੱਕੇ ਹਨ |

Facebook Comment
Project by : XtremeStudioz