Close
Menu

ਕੈਨੇਡਾ ‘ਚ ਦੋ ਪੰਜਾਬੀ ਕਤਲ ਦੇ ਦੋਸ਼ੀ ਕਰਾਰ

-- 22 January,2014

ਟੋਰਾਂਟੋ,22 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਮਾਲਟਨ ਇਲਾਕੇ ਵਿਚ 20 ਜੂਨ 2011 ਨੂੰ 19 ਸਾਲਾ ਨਿਤਿਸ਼ ਖੰਨਾ ਨਾਮਕ ਨੌਜਵਾਨ ਨੂੰ ਕੁੱਟ-ਕੁੱਟ ਕੇ ਕਤਲ ਕਰਨ ਲਈ 22 ਸਾਲਾ ਹਰਸਿਮਰਨ ਸਿੰਘ ਬੱਲ ਅਤੇ 26 ਸਾਲਾ ਦਲਜਿੰਦਰ ਸਿੱਧੂ ਨੂੰ ਬਰੈਂਪਟਨ ਵਿਖੇ ਅਦਾਲਤ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬੱਲ ਬਰੈਂਪਟਨ ਅਤੇ ਸਿੱਧੂ ਟੋਰਾਂਟੋ ਵਿਚ ਰਹਿੰਦਾ ਸੀ। ਦੋਵਾਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਪਰ ਟੇਸਟੀ ਬਾਈਟ ਰੈਸਟੋਰੈਂਟ ‘ਚ ਵਾਪਰੀ ਘਟਨਾ ਦੇ ਵਿਸਥਾਰ ਅਨੁਸਾਰ ਬੱਲ ਅਤੇ ਮ੍ਰਿਤਕ ਖੰਨਾ ਦੇ ਧੜਿਆਂ ਵਿਚਕਾਰ ਕਸ਼ੀਦਗੀ ਕਾਰਨ ਇਹ ਭਾਣਾ ਵਾਪਰਿਆ।
ਬੱਲ 2010 ਵਿਚ ਕੈਨੇਡਾ ‘ਚ ਪੁੱਜਾ ਸੀ ਪਰ ਹੁਣ ਸੰਭਾਵਨਾ ਪ੍ਰਬਲ ਹੋ ਗਈ ਹੈ ਕਿ ਸਜ਼ਾ ਪੂਰੀ ਹੋਣ ਮਗਰੋਂ ਉਸ ਨੂੰ ਕੈਨੇਡਾ ਵਿਚੋਂ ਨਿਕਲਣਾ ਪਵੇਗਾ। ਮੁਕੱਦਮੇ ਦੀ ਸੁਣਵਾਈ ਦੌਰਾਨ ਵਕੀਲ ਡੀਓਰੀਓ ਨੇ ਦੱਸਿਆ ਕਿ ਵਾਰਦਾਤ ਵਿਚ ਸ਼ਾਮਿਲ 21 ਮਨਜੀਤ ਸਿੰਘ ਅਤੇ 22 ਸਾਲਾ ਮਨਮੀਤ ਸਿੰਘ ਭਾਰਤ ਭੱਜ ਗਏ ਸਨ। ਦੋਸ਼ੀਆਂ ਨੂੰ ਸਜ਼ਾ 2 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।

Facebook Comment
Project by : XtremeStudioz