Close
Menu

ਕੈਨੇਡਾ ‘ਚ ਪ੍ਰਿੰਸ ਜਾਰਜ ਦੀ ਫੋਟੋ ਵਾਲੀ ਡਾਕ ਟਿਕਟ ਜਾਰੀ

-- 18 October,2013

Prince-Georgeਸਰੀ ,18 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਕੈਨੇਡਾ ਪੋਸਟ ਨੇ ਬਰਤਾਨੀਆਂ ਦੇ ਸ਼ਾਹੀ ਘਰਾਣੇ ਦੇ ਨੰਨ੍ਹੇ ਸ਼ਹਿਜ਼ਾਦੇ ਪ੍ਰਿੰਸ ਜਾਰਜ ਦੇ ਸਨਮਾਨ ‘ਚ ਇਕ ਡਾਕ ਟਿਕਟ ਜਾਰੀ ਕੀਤੀ ਹੈ । ਡਾਕ ਟਿਕਟ ‘ਤੇ ਬਣੀ ਤਸਵੀਰ ‘ਚ ਪ੍ਰਿੰਸ ਜਾਰਜ ਆਪਣੀ ਮਾਂ ਕੇਟ ਮਿਡਲਟਨ ਅਤੇ ਪਿਤਾ ਪ੍ਰਿੰਸ ਵਿਲੀਅਮ ਨਾਲ ਨਜ਼ਰ ਆਂਉਦਾ ਹੈ । ਪ੍ਰਿੰਸ ਜਾਰਜ ਅਗਲੇ ਹਫਤੇ ਤਿੰਨ ਮਹੀਨਿਆਂ ਦਾ ਹੋਣ ਜਾ ਰਿਹਾ ਹੈ । ਕੈਨੇਡਾ ਦੇ ਡਾਕ ਵਿਭਾਗ ਦਾ ਕਹਿਣਾ ਹੈ ਕਿ ਡਾਕ ਟਿਕਟ ‘ਤੇ ਦਿਖਾਈ ਦੇਣ ਵਾਲਾ ਪ੍ਰਿੰਸ ਜਾਰਜ ਸਭ ਤੋਂ ਛੋਟੀ ਉਮਰ ਦਾ ਸ਼ਾਹੀ ਬੱਚਾ ਹੈ । ਇਹ ਡਾਕ ਟਿਕਟ 22 ਅਕਤੂਬਰ ਤੋਂ ਪੂਰੇ ਕੈਨੇਡਾ ਭਰ ਵਿਚ ਡਾਕ ਵਿਭਾਗ ਦੇ ਦਫਤਰਾਂ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ । ਕੈਨੇਡਾ ਦੇ ਡਾਕ ਵਿਭਾਗ ਨੇ ਇਸ ਤੋਂ ਪਹਿਲਾਂ ਕੇਟ ਮਿਡਲਟਨ ਅਤੇ ਪਿੰ੍ਰਸ ਵਿਲੀਅਮ ਦੀ ਮੰਗਣੀ ਅਤੇ ਵਿਆਹ ਮੌਕੇ ਵੀ ਡਾਕ ਟਿਕਟ ਜਾਰੀ ਕੀਤੀ ਸੀ ।

Facebook Comment
Project by : XtremeStudioz