Close
Menu

ਕੈਨੇਡਾ ‘ਚ ਪੰਜਾਬੀਅਤ ਦੇ ਮੁਦੱਈ ਤ੍ਰਲੋਚਨ ਗਿੱਲ ਦਾ ਦੇਹਾਂਤ

-- 24 December,2014

ਟੋਰਾਂਟੋ, ਪੰਜਾਬੀ ਭਾਸ਼ਾ ਲਈ ਜੱਦੋਜਹਿਦ ਕਰਨ ਵਾਲੇ ਟਰਾਂਟੋ ਵਸਦੇ ਲਿਖਾਰੀ ਤ੍ਰਲੋਚਨ ਸਿੰਘ ਗਿੱਲ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਸੱਤਰਵਿਆਂ‘’ਚ ਜਦੋਂ ਇੱਥੇ ਪੰਜਾਬੀ ਲੋਕ ਅਜੇ ਟਾਵੇਂ-ਟਾਵੇਂ ਹੀ ਸਨ ਉਦੋਂ ਗਿੱਲ ਹੁਰਾਂ ਦਾ ਘਰ ਨਵੇਂ ਪਰਵਾਸੀਆਂ ਲਈ ਮਸ਼ਹੂਰ ਠਾਹਰ ਹੋਇਆ ਕਰਦਾ ਸੀ। ਪੰਜਾਬੀ ਭਾਸ਼ਾ, ਬੋਲੀ ਅਤੇ ਸਾਹਿਤ ਨਾਲ ਉਨ੍ਹਾਂ ਨੂੰ ਅੰਤਾਂ ਦਾ ਮੋਹ ਸੀ ਅਤੇ ਉਨ੍ਹਾਂ ਸਮਿਆਂ ‘ਚ ਜਦੋਂ ਕੰਪਿਊਟਰ ‘ਤੇ ਹਾਲੇ ਪੰਜਾਬੀ ‘ਚ ਵਰਤੋਂ ਨਾਮਾਤਰ ਹੀ ਸੀ, ਉਦੋਂ ਉਹ ਟਾਈਪਰਾਈਟਰ ਨਾਲ ਪੰਜਾਬੀ ਦੇ ਕਾਇਦੇ’ਅਤੇ ਹੋਰ ਜਾਣਕਾਰੀ ਪਰਚੇ ਤਿਆਰ ਕਰਕੇ ਵੰਡਿਆ ਕਰਦੇ ਸਨ। ਪਿਛਲੇ ਦੋ ਦਹਾਕਿਆਂ ਦੌਰਾਨ ਉਨ੍ਹਾਂ ਵੱਲੋਂ ਟੋਰਾਂਟੋ ਇਲਾਕੇ ਦੇ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਅਤੇ ਉਤਸ਼ਾਹ ਦੇਣ ਦੇ ਯਤਨ ਇਤਿਹਾਸਕ ਮਹੱਤਤਾ ਵਾਲੇ ਰਹੇ ਹਨ। ਉਨ੍ਹਾਂ ਸੌ ਦੇ ਕਰੀਬ ਕਿਤਾਬਾਂ ਲਿਖੀਆਂ ਅਤੇ ਪ੍ਰਕਾਸ਼ਤ ਕੀਤੀਆਂ। ਤ੍ਰਲੋਚਨ ਗਿੱਲ ਹੁਰਾਂ ਦੀ ਪੰਜਾਬੀ ਭਾਸ਼ਾ, ਬੋਲੀ ਅਤੇ ਸਾਹਿਤ ਪ੍ਰਤੀ ਨਿਭਾਈ ਲੰਮੀ ਸੇਵਾ ਨੂੰ ਪੰਜਾਬੀਆਂ ਵੱਲੋਂ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।

Facebook Comment
Project by : XtremeStudioz