Close
Menu

ਕੈਨੇਡਾ ‘ਚ ਪੰਜਾਬੀ ਟੈਕਸੀ ਡਰਾਈਵਰ ‘ਤੇ ਕਾਤਲਾਨਾ ਹਮਲਾ ਕਰਨ ਵਾਲਾ ਆਇਆ ਪੁਲਸ ਅੜਿੱਕੇ

-- 24 September,2015

ਵੈਨਕੂਵਰ— ਕੈਨੇਡਾ ਵਿਚ ਸਰੀ ਦੇ ਪੰਜਾਬੀ ਟੈਕਸੀ ਡਰਾਈਵਰ ‘ਤੇ ਕਾਤਲਾਨਾ ਹਮਲਾ ਕਰਨ ਅਤੇ ਉਸ ਨੂੰ ਲੁੱਟਣ ਦੇ ਮਾਮਲੇ ਵਿਚ ਦੋਸ਼ੀ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 21 ਜੂਨ, 2015 ਨੂੰ ਸਵੇਰੇ ਸਾਢੇ ਪੰਜ ਵਜੇ ਸਰੀ ਦੀ ਮੈਟਰੋ ਕੈਬ ਵਿਚ ਸਵਾਰ ਹੋਏ ਜੈਸੀ ਫਰਾਰ ਨੇ ਟੈਕਸੀ ਡਰਾਈਵਰ ਸਤਨਾਮ ਸਿੰਘ ਬਾਹੀਆ ‘ਤੇ ਹਮਲਾ ਕੀਤਾ ਸੀ ਅਤੇ ਉਸ ਨੂੰ ਲੁੱਟ ਕੇ ਫਰਾਰ ਹੋ ਗਿਆ ਸੀ। ਜੈਸੀ ਨੇ ਸਤਨਾਮ ਸਿੰਘ ਬਾਹੀਆ ‘ਤੇ ਚਾਕੂ ਨਾਲ ਹਮਲਾ ਕੀਤਾ, ਜਿਸ ਵਿਚ ਸਤਨਾਮ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਇਸ ਦੌਰਾਨ ਜੈਸੀ ਸਤਨਾਮ ਦਾ ਪਰਸ ਲੁੱਟ ਕੇ ਲਿਜਾਣ ਵਿਚ ਸਫਲ ਹੋ ਗਿਆ ਸੀ, ਜਿਸ ਵਿਚ ਉਸ ਦੀ ਪੂਰੀ ਰਾਤ ਦੀ ਕਮਾਈ ਅਤੇ ਕਰੈਡਿਟ ਕਾਰਡ ਸਨ।
ਟੈਕਸੀ ‘ਚ ਲੱਗੇ ਸਕਿਓਰਿਟੀ ਕੈਮਰੇ ਦੀ ਫੁਟੇਜ ਤੋਂ ਜੈਸੀ ਦੀ ਪਛਾਣ ਕਰਨ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਵਾਰੰਟ ਜਾਰੀ ਕੀਤੇ ਸਨ।

Facebook Comment
Project by : XtremeStudioz