Close
Menu

ਕੈਨੇਡਾ ‘ਚ ਪੱਕੇ ਹੋਣ ਦਾ ਸੁਨਹਿਰੀ ਮੌਕਾ!

-- 28 May,2015

ਟੋਰਾਂਟੋ— ਕੈਨੇਡਾ ਵਿਚ ਪੱਕੇ ਹੋਣ ਲਈ ਦਿਨ-ਰਾਤ ਮਿਹਨਤ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਕੈਨੇਡੀਅਨ ਸਰਕਾਰ ਨੇ ਹੁਣ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂ ਨੂੰ ਸੁਨਹਿਰੀ ਮੌਕਾ ਦਿੱਤਾ ਹੈ। ਅਮੀਰ ਵਿਅਕਤੀ ਪੈਸੇ ਦੇ ਕੇ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕਰ ਸਕਦੇ ਹਨ। ਸਰਕਾਰ ਨੇ ਇਨਵੈਸਟਰਜ਼ ਵੈਂਚਰ ਕੈਪੀਟਲ ਪਾਇਲਟ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਅਧੀਨ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕਰਨ ਦੇ ਚਾਹਵਾਨ 30 ਦਸੰਬਰ, 2015 ਤੱਕ ਅਰਜ਼ੀਆਂ ਦੇ ਸਕਦੇ ਹਨ। ਇਸ ਅਧੀਨ ਪਹਿਲਾਂ ਆਈਆਂ 60 ਪੂਰੀ ਤਰ੍ਹਾਂ ਕੰਪਲੀਟ ਅਰਜ਼ੀਆਂ ਨੂੰ ਸਵੀਕਾਰ ਕਰ ਲਿਆ ਜਾਵੇਗਾ ਅਤੇ ਅਗਲੀਆਂ 60 ਅਰਜ਼ੀਆਂ ਨੂੰ ਵੇਟਿੰਗ ਲਿਸਟ ਵਿਚ ਰੱਖਿਆ ਜਾਵੇਗਾ। ਇਹ ਅਰਜ਼ੀਆਂ ਦੀ ਗਿਣਤੀ ਪੂਰੇ ਹੁੰਦੇ ਹੀ ਇਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਪਹਿਲੇ 60 ਬਿਨੈਕਾਰਾਂ, ਜਿਨ੍ਹਾਂ ਦੀਆਂ ਅਰਜ਼ੀਆਂ ਪੂਰੀ ਤਰ੍ਹਾਂ ਕੰਪਲੀਟ ਹੋਣਗੀਆਂ, ਨੂੰ ਕੈਨੇਡਾ ਦੀ ਪਰਮਾਨੈਂਟ ਰੈਜੀਡੈਂਸੀ ਮਿਲ ਜਾਵੇਗੀ।
ਇਸ ਸਕੀਮ ਦੇ ਅਧੀਨ ਹਰ ਉਹ ਵਿਅਕਤੀ ਜੋ ਦੇਸ਼ ਵਿਚ 2 ਮਿਲੀਅਨ ਕੈਨੇਡੀਅਨ ਡਾਲਰਾਂ ਦਾ ਨਿਵੇਸ਼ ਕਰ ਸਕਦਾ ਹੈ, ਉਹ ਤੇ ਉਸ ਦਾ ਪਰਿਵਾਰ ਇਸ ਪ੍ਰੋਗਰਾਮ ਅਧੀਨ ਅਪਲਾਈ ਕਰ ਸਕਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਗਜੈਂਡਰ ਅਨੁਸਾਰ ਉਹ ਦੇਸ਼ ਵਿਚ ਵਿਦੇਸ਼ੀ ਨਿਵੇਸ਼ ਨੂੰ ਵਧਾਉਣਾ ਚਾਹੁੰਦੇ ਹਨ ਤੇ ਇਸ ਨਾਲ ਦੇਸ਼ ਵਿਚ ਰੋਜ਼ਗਾਰ ਪ੍ਰਾਪਤ ਕਰਨ ਦੇ ਮੌਕੇ ਪੈਦਾ ਹੋਣਗੇ।

Facebook Comment
Project by : XtremeStudioz