Close
Menu

ਕੈਨੇਡਾ ‘ਚ ਭਾਰਤੀ ਮੂਲ ਦੇ ਮੰਤਰੀ ਦੇ ਸਾਲੇ ਦਾ ਕਤਲ

-- 16 July,2015

ਟੋਰਾਂਟੋ— ਕੈਨੇਡਾ ਵਿਚ ਭਾਰਤੀ ਮੂਲ ਦੇ ਇਕ ਸੂਬਾਈ ਮੰਤਰੀ ਦੇ ਸਾਲੇ ਦੀ ਲਾਸ਼ ਉਸ ਦੇ ਘਰੋਂ ਬਰਾਮਦ ਕੀਤੀ ਗਈ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਨਿਸ਼ਾਨਾ ਬਣਾ ਕੇ ਅੰਜ਼ਾਮ ਦਿੱਤੀ ਗਈ ਘਟਨਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੈਬਨਿਟ ਮੰਤਰੀ ਅਮਰੀਕ ਵਿਰਕ ਦੇ ਸਾਲੇ ਅਮਰਦੀਪ ਸਿੰਘ ਆਹਲੂਵਾਲੀਆ (47) ਦੀ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਸ ਦੇ ਮੁਤਾਬਕ ਪਿਛਲੇ ਹਫਤੇ ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ ਸ਼ਹਿਰ ਵਿਚ ਆਹਲੂਵਾਲੀਆ ਦਾ ਉਨ੍ਹਾਂ ਦੇ ਘਰ ‘ਤੇ ਕਥਿਤ ਤੌਰ ‘ਤੇ ਕੁਝ ਲੁਟੇਰਿਆਂ ਨੇ ਉਸ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੇ ਸਮੇਂ ਆਹਲੂਵਾਲੀਆ ਦੀ ਗਰਲਫ੍ਰੈਂਡ ਵੀ ਉੱਥੇ ਮੌਜੂਦ ਸੀ, ਜਿਸ ਨੂੰ ਬੰਨ੍ਹ ਕੇ ਲੁਟੇਰਿਆਂ ਨੇ ਉਸ ਦੇ ਸਾਹਮਣੇ ਹੀ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਵਿਰਕ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਪਤਨੀ ਤੇ ਪਰਿਵਾਰ ਲਈ ਇਹ ਦੁੱਖ ਦੀ ਘੜੀ ਹੈ। ਇਸ ਦੌਰਾਨ ਹਮਦਰਦੀ ਪ੍ਰਗਟ ਕਰਨ ਵਾਲੇ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਲਈ ਲੋਕਾਂ ਦਾ ਧੰਨਵਾਦ ਕਰਦੇ ਹਨ। ਵਿਰਕ ਸੂਬਾਈ ਸਰਕਾਰ ਵਿਚ ਤਕਨਾਲੋਜੀ ਅਤੇ ਸਿਟੀਜ਼ਨ ਸਰਵਿਸਸ ਮੰਤਰੀ ਹਨ।

Facebook Comment
Project by : XtremeStudioz