Close
Menu

ਕੈਨੇਡਾ ‘ਚ ਵੀ ਬਾਬਿਆਂ ਵਲੋਂ ਖੁੰਢ ਚਰਚਾ ਜਾਰੀ

-- 13 September,2013

12main-desk01jatanaਕੈਨੇਡਾ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ਇਕ ਵਿਕਸਤ ਮੁਲਕ ਹੋਣ ਕਰਕੇ ਪੰਜਾਬ ਦੇ ਨੌਜਵਾਨ ਆਪਣਾ ਪਿੰਡ ਘਰ-ਬਾਰ ਛੱਡ ਕੇ ਇਸ ਧਰਤੀ ‘ਤੇ ਆ ਕੇ ਕੈਨੇਡਾ ਦੇ ਵੱਖ-ਵੱਖ ਰਾਜਾਂ ਵਿਚ ਦਿਨ-ਰਾਤ ਮਿਹਨਤ ਕਰਕੇ ਇਸ ਮੁਲਕ ਦੇ ਵਿਕਾਸ ਵਿਚ ਹਿੱਸਾ ਪਾਉਂਦੇ ਹਨ ਤੇ ਉਹ ਕੁਝ ਸਮਾਂ ਪੱਕਾ ਹੋਣ ਤੋਂ ਬਾਅਦ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੇ ਬੁੱਢੇ ਮਾਂ-ਬਾਪ ਨੂੰ ਵੀ ਆਪਣੇ ਕੋਲ ਬੁਲਾਉਂਦੇ ਹਨ ਪਰ ਇਹ ਬਜ਼ੁਰਗ ਇਥੇ ਆ ਕੇ ਆਪਣੇ ਪਿੰਡਾਂ ਵਾਂਗ ਆਪਣਾ ਦਿਨ ਭਰ ਦਾ ਟਾਈਮ ਪਾਸ ਕਰਨ ਲਈ ਪਾਰਕਾਂ ਵਿਚ ਤਾਸ਼ ਖੇਡਣੀ ਤੇ ਗੱਲ-ਗੱਲ ‘ਤੇ ਝਗੜਾ ਕਰਨਾ ਨਹੀਂ ਭੁੱਲਦੇ, ਜਿਸ ਨੂੰ ਇਥੋਂ ਦੇ ਬੱਚੇ ਲੜਾਈ-ਝਗੜਾ ਤੇ ਉੱਚੀ ਬੋਲਣਾ ਸ਼ਾਨ ਦੇ ਖਿਲਾਫ ਮੰਨਦੇ ਹਨ। ਅੱਜ ਵੀ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿਚ ਬਜ਼ੁਰਗ ਆਪਣਾ ਟਾਈਮ ਪਾਸ ਕਰਨ ਲਈ ਸਵੇਰ ਤੋਂ ਸ਼ਾਮ ਤਕ ਤਾਸ਼ ਖੇਡਦੇ ਹਨ ਤੇ ਉਨ੍ਹਾਂ ਵਿਚੋਂ ਜੋ ਬਜ਼ੁਰਗ ਇਥੇ ਆ ਜਾਂਦੇ ਹਨ, ਉਹ ਕੈਨੇਡਾ ਦੀ ਸਰਕਾਰ ਵਲੋਂ ਬਣਾਈਆਂ ਵੱਡੀਆਂ ਪਾਰਕਾਂ ਵਿਚ ਬੈਂਚਾਂ ‘ਤੇ ਬੈਠ ਕੇ ਸਾਰਾ ਦਿਨ ਤਾਸ਼ ਖੇਡਦੇ ਹਨ ਤੇ ਜਦੋਂ ਕਦੇ ਕੋਈ ਆਪਣੇ ਵਤਨ ਦੀ ਗੱਲ ਕਰਦਾ ਹੈ ਤਾਂ ਫਿਰ ਆਪਣੇ ਹੱਥੀਂ ਬਣਾਏ ਘਰ, ਖੇਤਾਂ ਤੇ ਸ਼ਰੀਕੇ ਦੀ ਯਾਦ ਇਨ੍ਹਾਂ ਦੇ ਸੀਨੇ ਅੰਦਰ ਅੱਗ ਵਾਂਗ ਧੁਖਦੀ ਹੈ, ਜਿਸ ਕਾਰਨ ਅੱਖਾਂ ਭਰ ਆਉਂਦੀਆਂ ਹਨ ਤੇ ਬੇਵਸ ਹੋਏ ਇਹ ਹੋਕਾ ਲੈਂਦੇ ਹਨ, ਜੋ ਆਪਣੇ ਬੱਚਿਆਂ ਦੀ ਮਜਬੂਰੀ ਕਾਰਨ ਬੱਝੇ ਇਸ ਮੁਲਕ ਵਿਚ ਅਖੀਰਲੀ ਜ਼ਿੰਦਗੀ ਦੇ ਪਹਿਰ ਮਜਬੂਰ ਹੋ ਕੇ ਗੁਜ਼ਾਰ ਰਹੇ ਹਨ। ਇਸ ਦੇ ਨਾਲ ਹੀ ਬਜ਼ੁਰਗ ਔਰਤਾਂ ਘਰ ‘ਚ ਆਪਣੇ ਪੋਤਿਆਂ, ਪੋਤੀਆਂ ਨੂੰ ਦਿਨ ਭਰ ਸੰਭਾਲਦੀਆਂ ਹਨ ਜਦੋਂਕਿ ਉਨ੍ਹਾਂ ਦੇ ਮਾਪੇ ਸਵੇਰ ਤੋਂ ਲੈ ਕੇ ਸ਼ਾਮ ਤਕ ਕੰਮ ਕਰਦੇ ਹਨ। ਵੱਖ-ਵੱਖ ਪਿੰਡਾਂ ਤੋਂ ਆਏ ਬਜੁਰਗਾਂ ਨੇ ਦੱਸਿਆ ਕਿ ਉਹ ਇਥੇ ਆ ਕੇ ਆਪਣੇ ਮੁਲਕ ਨੂੰ ਨਹੀਂ ਭੁੱਲ ਸਕੇ ਤੇ ਹਮੇਸ਼ਾ ਹੀ ਤੜਫ ਰਹਿੰਦੀ ਹੈ ਕਿ ਉਹ ਖੰਭ ਲਗਾ ਕੇ ਆਪਣੇ ਵਤਨ ਉਡ ਜਾਣ।

Facebook Comment
Project by : XtremeStudioz