Close
Menu

ਕੈਨੇਡਾ ‘ਚ ਸਭ ਤੋਂ ਵੱਡੇ ਹੀਰੇ ਦੀ ਕੀਮਤ 37 ਲੱਖ ਡਾਲਰ

-- 12 September,2015

ਟੋਰਾਂਟੋ, ਕੈਨੇਡਾ ‘ਚ ਸੋਨੇ ਅਤੇ ਹੀਰਿਆਂ ਦੀਆਂ ਵੱਡੀਆਂ ਖਾਨਾਂ ਹਨ ਅਤੇ ਇਨ੍ਹੀਂ ਦਿਨੀਂ ਉਤਰ ‘ਚ ਯੈਲੋਨਾਈਫ਼ ਤੋਂ 300 ਕਿਲੋਮੀਟਰ ਦੂਰ ਇਕ ਖਾਨ ‘ਚੋਂ ਮਿਲਿਆ ਇਕ ਹੀਰਾ ਚਰਚਾ ਵਿਚ ਹੈ, ਜਿਸ ਦੀ ਕੀਮਤ ਬਿਰਕਸ ਕੰਪਨੀ ਨੇ 37 ਲੱਖ ਡਾਲਰ ਮਿੱਥੀ ਹੈ | ਨਾਰਥ ਸਟਾਰ ਨਾਮਕ ਇਹ ਹੀਰਾ 15.10 ਕੈਰੇਟ ਦਾ (3 ਗ੍ਰਾਮ ਅਤੇ 16 ਮਿਲੀਮੀਟਰ ਚੌੜਾ) ਹੈ ਅਤੇ ਪਲੈਟੀਨਮ (ਚਿੱਟੇ ਸੋਨੇ) ਦੀ ਮੁੰਦਰੀ ਵਿਚ ਜੜਿਆ ਗਿਆ ਹੈ | ਇਹ ਕੈਨੇਡਾ ਵਿਚ ਹੁਣ ਤੱਕ ਮਿਲਿਆ ਸਭ ਤੋਂ ਵੱਡਾ ਹੀਰਾ ਹੈ | ਸੰਸਾਰ ਦਾ ਸਭ ਤੋਂ ਵੱਡਾ ਹੀਰਾ (545.67 ਕੈਰੇਟ) 1985 ‘ਚ ਦੱਖਣੀ ਅਫ਼ਰੀਕਾ ਵਿਖੇ ਇਕ ਖਾਨ ਵਿਚੋਂ ਮਿਲਿਆ ਸੀ, ਜਿਸ ਦਾ ਨਾਂਅ ਗੋਲਡਨ ਜੁਬਲੀ ਡਾਇਮੰਡ ਰੱਖਿਆ ਗਿਆ ਸੀ | ਵਿਆਹਾਂ ਅਤੇ ਮੰਗਣੀਆਂ ਸਮੇਂ ਅਮੀਰਾਂ ਵੱਲੋਂ ਖਰੀਦੀਆਂ ਜਾਂਦੀਆਂ ਮੁੰਦਰੀਆਂ ‘ਚ ਜੜੇ ਜਾਂਦੇ ਹੀਰਿਆਂ ਦੀ ਸਪਲਾਈ ਲਈ ਸੰਸਾਰ ‘ਚ ਰੂਸ ਤੋਂ ਬਾਅਦ ਕੈਨੇਡਾ ਦੂਸਰੇ ਨੰਬਰ ਦਾ ਦੇਸ਼ ਹੈ |

Facebook Comment
Project by : XtremeStudioz