Close
Menu

ਕੈਨੇਡਾ ‘ਚ ‘ਸਿੱਖ ਵਿਰਾਸਤ ਮਿਊਜ਼ੀਅਮ’ ਲਈ ਦੇਵਾਂਗੇ ਮਦਦ ਰਾਸ਼ੀ : ਨਵਦੀਪ ਬੈਂਸ

-- 31 July,2018

ਟੋਰਾਂਟੋ — ਕੈਨੇਡੀਅਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਸਿੱਖ ਇਤਿਹਾਸ ‘ਤੇ ਬਣਾਏ ਜਾ ਰਹੇ ‘ਸਿੱਖ ਵਿਰਾਸਤ ਮਿਊਜ਼ੀਅਮ’ ਲਈ ਆਰਥਿਕ ਮਦਦ ਦੇਣਗੇ। ਪੰਜਾਬੀ ਮੂਲ ਦੇ ਕੈਨੇਡੀਅਨ ਕੈਬਨਿਟ ਮੰਤਰੀ ਨਵਦੀਪ ਬੈਂਸ ਨੇ ਮਿਸੀਸਾਗਾ ‘ਚ ਹੋ ਰਹੇ ਇਕ ਸਮਾਗਮ ਦੌਰਾਨ ਇਸ ਸਬੰਧੀ ਐਲਾਨ ਕੀਤਾ। ਸਰਕਾਰ ਵਲੋਂ ਇਸ ਪ੍ਰੋਜੈਕਟ ਲਈ 380,000  ਕੈਨੇਡੀਅਨ ਡਾਲਰ (ਲੱਗਭਗ 2 ਕਰੋੜ ਰੁਪਏ) ਦੀ ਮਦਦ ਦਿੱਤੀ ਜਾਵੇਗੀ। 
ਬੈਂਸ ਨੇ ਇਹ ਐਲਾਨ ਪਾਬਲੋ ਰੋਡਰਿਗਜ਼ ਵਲੋਂ ਕੀਤਾ ਹੈ ਜੋ ਕੈਨੇਡੀਅਨ ਵਿਰਾਸਤ ਅਤੇ ਬਹੁ-ਸੱਭਿਆਚਾਰਕ ਪ੍ਰਬੰਧਾਂ ਦੇ ਮੰਤਰੀ ਹਨ। ਇਸ ਪ੍ਰੋਜੈਕਟ ਦਾ ਟੀਚਾ ਕੈਨੇਡੀਅਨ ਸਿੱਖ ਵਿਰਾਸਤ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਵਿਦੇਸ਼ਾਂ ‘ਚ ਸਿੱਖ ਧਰਮ ਦਾ ਪ੍ਰਚਾਰ ਕਰਨ ‘ਚ ਕਿੰਨੀਆਂ ਕੁ ਮੁਸ਼ਕਲਾਂ ਆਈਆਂ। ਪ੍ਰੋਜੈਕਟ ਰਾਹੀਂ ਲੋਕਾਂ ਨੂੰ ਵੈੱਬ ਪੋਰਟਲ ਅਤੇ ਮੋਬਾਈਲ ਰਾਹਂੀਂ ਜੋੜਨ ‘ਤੇ ਵੀ ਵਿਚਾਰ ਚੱਲ ਰਿਹਾ ਹੈ। ‘ਦਿ ਕੈਨੇਡਾ ਹਿਸਟਰੀ ਫੰਡ’ ਕੈਨੇਡੀਅਨ ਲੋਕਾਂ ਨੂੰ ਇਤਿਹਾਸ ਸੰਬੰਧੀ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰ ਰਿਹਾ ਹੈ ਅਤੇ ਆਪਣਾ ਯੋਗਦਾਨ ਪਾ ਰਿਹਾ ਹੈ।
ਵਿਰਾਸਤ ਅਤੇ ਬਹੁ-ਸੱਭਿਆਚਾਰਕ ਮੰਤਰੀ ਪਾਬਲੋ ਨੇ ਸਟੇਟਮੈਂਟ ‘ਚ ਕਿਹਾ ਕਿ ਸਾਡੀ ਸਰਕਾਰ ਨੂੰ ਖੁਸ਼ੀ ਹੈ ਕਿ ਅਸੀਂ ਕੈਨੇਡੀਅਨ ਲੋਕਾਂ ਨੂੰ ਇਤਿਹਾਸ ਸਬੰਧੀ ਜਾਣਕਾਰੀ ਦੇਣ ਲਈ ਕੋਸ਼ਿਸ਼ ਕਰ ਰਹੇ ਹਾਂ। ਇਸ ਸਾਲ ਕੈਨੇਡਾ ਬਹੁ-ਸੱਭਿਆਚਾਰਕ ਐਕਟ ਦੀ 30ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਇੱਥੋਂ ਦੇ ਲੋਕਾਂ ਅਤੇ ਮਿਊਜ਼ੀਅਮ ਘੁੰਮਣ ਆਉਣ ਵਾਲੇ ਸੈਲਾਨੀਆਂ ਨੂੰ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਵਾਂਗੇ।

Facebook Comment
Project by : XtremeStudioz