Close
Menu

ਕੈਨੇਡਾ ‘ਚ ਸੀਤ ਲਹਿਰ ਨੇ ਮਚਾਇਆ ਕਹਿਰ

-- 04 January,2015

ਟੋਰਾਂਟੋ— ਕੈਨੇਡਾ ਦੇ ਜ਼ਿਆਦਾਤਰ ਖੇਤਰ ਬਰਫਬਾਰੀ ਤੇ ਠੰਡ ਕਾਰਨ ਮੁਸ਼ਕਿਲਾਂ ਨਾਲ ਦੋ-ਚਾਰ ਹੋ ਰਹੇ ਹਨ। ਕੈਨੇਡਾ ਵਿਚ ਸੀਤ ਲਹਿਰ ਇਨ੍ਹੀਂ ਦਿਨੀਂ ਕਹਿਰ ਮਚਾ ਰਹੀ ਹੈ। ਨਵੇਂ ਸਾਲ ਦੇ ਨਾਲ ਹੀ ਸ਼ੁਰੂ ਹੋਈ ਇਸ ਸੀਤ ਲਹਿਰ ਦਾ ਅਸਲ ਦੂਰ-ਦਰਾਡੇ ਦੇ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਜ਼ਿਆਦਾਰ ਖੇਤਰਾਂ ਵਿਚ ਬਰਫ ਜੰਮੀ ਹੋਈ ਹੈ ਅਤੇ ਵੈਨਕੂਵਰ ਵਿਚ ਬਰਫੀਲੇ ਤੂਫਾਨ ਦਾ ਅਸਰ ਦੇਖਿਆ ਜਾ ਸਕਦਾ ਹੈ। ਬਰਫਵਾਰੀ ਕਾਰਨ ਵਿਨੀਪੈੱਗ ਤੇ ਨਿਊਫਾਊਂਡਲੈਂਡ ਸੂਬਿਆਂ ਦਾ ਸਾਰਾ ਸਿਸਟਮ ਹੀ ਠੱਪ ਹੋ ਗਿਆ ਹੈ। ਬਰਫਬਾਰੀ ਵਾਲੇ ਖੇਤਰਾਂ ਦਾ ਤਾਪਮਾਨ ਮਨਫੀ 40 ਡਿਗਰੀ ਤੋਂ ਡਿੱਗ ਕੇ ਮਨਫੀ 48 ਡਿਗਰੀ ਹੋ ਗਿਆ ਹੈ।
ਟੋਰਾਂਟੋ ਦੇ ਆਸ ਪਾਸ ਦੇ ਇਲਾਕਿਆਂ ਵਿਚ ਬਰਫਬਾਰੀ ਅਤੇ ਬਾਰਿਸ਼ ਕਾਰਨ ਹੋਏ ਹਾਦਸਿਆਂ ਵਿਚ ਭਾਰੀ ਵਾਧਾ ਹੋ ਗਿਆ ਹੈ।

Facebook Comment
Project by : XtremeStudioz