Close
Menu

ਕੈਨੇਡਾ ’ਚ ਹੁਣ ਨਹੀਂ ਰਹੇਗੀ ਦੂਹਰੀ ਨਾਗਰਿਕਤਾ

-- 04 June,2015

ਵੈਨਕੂਵਰ-ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਕ੍ਰਿਸ ਅਲੈਗਜ਼ੈਂਡਰ ਨੇ ਸਪੱਸ਼ਟ ਕੀਤਾ ਹੈ ਕਿ ਨਾਗਰਿਕਤਾ ਰੱਦ ਕੀਤੇ ਜਾਣ ਦੀ ਗਾਜ ਸਿਰਫ ਦੋਹਰੀ ਨਾਗਰਿਕਤਾ ਵਾਲੇ ਅਪਰਾਧੀਆਂ ’ਤੇ ਹੀ ਡਿੱਗੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇਕਹਿਰੀ ਨਾਗਰਿਕਤਾ ਵਾਲਿਆਂ ’ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ।
ਇੰਮੀਗਰੇਸ਼ਨ ਮੰਤਰੀ ਨੇ ਦੱਸਿਆ ਕਿ ਅਸਲ ਵਿੱਚ ਨਾਗਰਿਕਤਾ ਰੱਦ ਕੀਤੇ ਜਾਣ ਵਾਲਾ ਕਾਨੂੰਨ ਅਪਰਾਧੀਆਂ ਅਤੇ ਦਹਿਸ਼ਤ ਫੈਲਾਉਣ ਵਾਲੇ ਕੈਨੇਡੀਅਨ ਨਾਗਰਿਕਾਂ ’ਤੇ ਡਰ ਬਣਾਈ ਰੱਖਣ ਦਾ ਯਤਨ ਹੈ ਤੇ ਇਸ ਦੀ ਆਮ ਵਰਤੋਂ ਤੋਂ ਬਚਿਆ ਜਾਏਗਾ।
ਉਸ ਨੇ ਕਿਹਾ ਕਿ ਦੋਹਰੀ ਨਾਗਰਿਕਤਾ ਵਾਲਿਆਂ ਦੀ ਕੈਨੇਡੀਅਨ ਨਾਗਰਿਕਤਾ ਰੱਦ ਕਰਕੇ ਉਸ ਨੂੰ ਦੂਜੀ ਨਾਗਰਿਕਤਾ ਵਾਲੇ ਦੇਸ਼ ਭੇਜਿਆ ਜਾਏਗਾ।  ੳੁਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਕਿਸੇ ਵੀ ਹਾਲਤ ਵਿੱਚ ਦਹਿਸ਼ਤਵਾਦ ਪੈਦਾ ਨਹੀਂ ਹੋਣ ਦਿੱਤਾ ਜਾਏਗਾ  ਤੇ ਨਵਾਂ ਕਾਨੂੰਨ ਇਸੇ ਸਖਤੀ ਦੀ ਕੋਸ਼ਿਸ਼ ਹੈ। ਮੰਤਰੀ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀ, ਸਗੋ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

Facebook Comment
Project by : XtremeStudioz