Close
Menu

ਕੈਨੇਡਾ ‘ਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਨੌਜਵਾਨ ਪੀੜੀ ਨੇ ਰਾਜਨੀਤੀ ਦੇ ਪੁਰਾਣੇ ਖਿਡਾਰੀਆਂ ਨੂੰ ਦਿੱਤੀ ਮਾਤ

-- 05 April,2017

ਓਟਾਵਾ—ਕੈਨੇਡੀਅਨ ਸੰਸਦ ਦੀਆਂ ਜ਼ਿਮਨੀ ਚੋਣਾਂ ਦੇ ਸੋਮਵਾਰ (3 ਅਪ੍ਰੈਲ) ਨੂੰ ਆਏ ਨਤੀਜਿਆਂ ਦੌਰਾਨ ਨਵੀਂ ਪੀੜੀ ਦੇ ਸੰਸਦ ਮੈਂਬਰਾਂ ਦੀ ਪਾਰਲੀਮੈਂਟ ‘ਚ ਹੋਈ ਐਂਟਰੀ ਨੇ ਰਾਜਨੀਤੀ ‘ਚ ਹੋਣ ਵਾਲੇ ਪੀੜੀ ਦਰ ਬਦਲਾਅ ਦੇ ਸੰਕੇਤ ਦਿੱਤੇ ਹਨ। ਜ਼ਿਮਨੀ ਚੋਣਾਂ ‘ਚ ਜਿੱਤੇ ਨਵੇਂ ਚਿਹਰੇ ਰਾਜਨੀਤੀ ਦੇ ਕਈ ਪੁਰਾਣੇ ਖ਼ਿਡਾਰੀਆਂ ਨੂੰ ਹਰਾ ਕੇ ਸੰਸਦ ਦੇ ਹਾਊਸ ਆਫ ਕਾਮਨਜ਼ ‘ਚ ਪਹੁੰਚੇ ਹਨ। ਓਟਾਵਾ ਦੇ ਪੰਜ ਨਵੇਂ ਸੰਸਦ ਮੈਂਬਰ—ਦੋ ਕੰਜ਼ਰਵੇਟਿਵ ਪਾਰਟੀ ਅਤੇ ਤਿੰਨ ਲਿਬਰਲ ਪਾਰਟੀ ਤੋ ਚੁਣੇ ਗਏ ਹਨ, ਜੋ ਕਿ ਕਾਫੀ ਪੁਰਾਣੇ ਰਾਜਨੀਤਕ ਨੇਤਾਵਾਂ ਦੇ ਸਮੂਹ—ਜਿਨ੍ਹਾਂ ‘ਚ ਚਾਰ ਸਾਬਕਾ ਕੈਬਨਿਟ ਮੰਤਰੀ ਅਤੇ ਇਕ ਸਾਬਕਾ ਪ੍ਰਧਾਨ ਮੰਤਰੀ ਨੂੰ ਹਰਾ ਕੇ ਸੰਸਦ ‘ਚ ਪਹੁੰਚੇ ਹਨ। ਕੈਲਗਰੀ ਦੀ ਮਾਊਂਟ ਰਾਅਲ ਯੂਨੀਵਰਸਿਟੀ ਦੇ ਪ੍ਰੋਫੈਸਰ ਡੂਏਨ ਬਰੈਟ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਸੰਸਦ ‘ਚ ਹੋਏ ਇਸ ਨਾਟਕੀ ਬਦਲਾਅ ਨੂੰ ਦੇਖਣਾ ਕਾਫੀ ਅਦਭੁੱਤ ਅਨੁਭਵ ਹੈ। ਉਨ੍ਹਾਂ ਨੇ ਕਿਹਾ ਕਿ ਪੀੜੀ ਦਰ ਹੋਣ ਵਾਲੇ ਰਾਜਨੀਤਕ ਬਦਲਾਅ ਦੇ ਸੰਕੇਤ ਦੋਵਾਂ ਪਾਰਟੀਆਂ ਕੰਜ਼ਰਵੇਟਿਵ ਅਤੇ ਲਿਬਰਲ ਲਈ ਕਾਫੀ ਸਾਰਥਕ ਸਿੱਧ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਨਵੇਂ ਲੀਡਰਾਂ ਨੂੰ ਅਗਵਾਈ ਕਰਨ ਦਾ ਮੌਕਾ ਦੇਣ ਦੀ ਜ਼ਰੂਰਤ ਹੈ। ਨਵੇਂ ਚੁਣੇ ਗਏ ਸੰਸਦ ਮੈਂਬਰਾਂ ‘ਚ ਬੌਬ ਬੈਨਜ਼ਨ, ਸਾਬਕਾ ਡਿਪਲੋਮੈਟ ਸਟੈਫਨੀ ਕੂਜੀ, ਮੈਰੀ ਐੱਨ.ਜੀ, ਅਧਿਆਪਕਾ ਐਮਾਨਿਊਲਾ ਅਤੇ ਮੋਨਾ ਫੋਰਟੀਅਰ ਸ਼ਾਮਲ ਹਨ। ਇਨ੍ਹਾਂ ਨਵੇਂ ਚਿਹਰਿਆਂ ਨੇ ਰਾਜਨੀਤੀ ਦੇ ਪੁਰਾਣੇ ਖੁੰਢਾਂ ਨੂੰ ਹਰਾ ਕੇ ਸੰਸਦ ‘ਚ ਆਪਣੀ ਥਾਂ ਬਣਾਈ ਹੈ। ਇਸ ਤੋਂ ਦੋਵਾਂ ਪਾਰਟੀਆਂ ਕੰਜ਼ਰਵੇਟਿਵ ਅਤੇ ਲਿਬਰਲ ਨੂੰ ਇਹ ਸੰਕੇਤ ਮਿਲਦੇ ਹਨ ਕਿ ਹੁਣ ਨਵੀਂ ਪੀੜੀ ਦੇ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਤੇ ਇਸ ਦੌਰ ਦੇ ਛੇਤੀ ਹੀ ਹਕੀਕਤ ‘ਚ ਬਦਲਣ ਦੇ ਆਸਾਰ ਨਜ਼ਰ ਆ ਰਹੇ ਹਨ।

Facebook Comment
Project by : XtremeStudioz