Close
Menu

ਕੈਨੇਡਾ ‘ਚ ਹੋਏ ਸੜਕ ਹਾਦਸੇ ‘ਚ 2 ਦੀ ਮੌਤ, 5 ਜ਼ਖਮੀ

-- 22 September,2015

ਟੋਰਾਂਟੋ, ਬੀਤੀ ਰਾਤ ਜੀ. ਟੀ. ਏ. ਦੇ ਸ਼ਹਿਰ ਸਕਾਰਬਰੋਅ ‘ਚ ਇੱਕ ਬਹੁ-ਵਾਹਨ ਹਾਦਸੇ ‘ਚ 81 ਸਾਲਾ ਬਜ਼ੁਰਗ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਵਿਅਕਤੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ, ਹਾਦਸੇ ‘ਚ ਤਿੰਨ ਹੋਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਰਾਤ ਨੂੰ 8 ਵਜੇ ਦੇ ਕਰੀਬ ਮਿਡਲੈਂਡ ਐਵੇਨਿਊ ਅਤੇ ਐਲਸਮੇਅਰ ਰੋਡ ਇੰਟਰਸੈਕਸ਼ਨ ‘ਤੇ ਵਾਪਰਿਆ। ਪੁਲਸ ਅਨੁਸਾਰ ਇਸ ਹਾਦਸੇ ‘ਚ ਪੰਜ ਗੱਡੀਆਂ ਇੱਕ ਦੂਜੇ ‘ਚ ਵੱਜੀਆਂ। ਜ਼ਖ਼ਮੀ ਲੋਕਾਂ ‘ਚ 60 ਸਾਲ ਦੀ ਇਕ ਔਰਤ ਅਤੇ 50 ਸਾਲ ਦਾ ਆਦਮੀ ਸ਼ਾਮਿਲ ਹੈ, ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।
ਇਸੇ ਤਰ੍ਹਾਂ ਐਤਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਗੁਅਲੇਫ਼ ਲਾਈਨ ‘ਤੇ ਕੂਲਿੰਗ ਰੋਡ ‘ਤੇ ਹੋਏ ਇਕ ਹੋਰ ਸੜਕ ਹਾਦਸੇ ‘ਚ ਫਲੈਮਬੋਰੋ ਵਾਸੀ ਇੱਕ 31 ਸਾਲਾ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਰਲਿੰਗਟਨ ਪੁਲਸ ਦੀ ਸੂਚਨਾ ਅਨੁਸਾਰ ਮ੍ਰਿਤਕ ਦੇ ਵਾਰਸਾਂ ਨੂੰ ਅਜੇ ਤੱਕ ਨਹੀਂ ਲੱਭਿਆ ਜਾ ਸਕਿਆ ਹੈ ਅਤੇ ਉਸ ਦੀ ਸ਼ਨਾਖ਼ਤ ਅਜੇ ਗੁਪਤ ਰੱਖੀ ਗਈ ਹੈ। ਇਸ ਮਾਮਲੇ ‘ਚ ਹੋਰ ਜਾਂਚ ਕੀਤੀ ਜਾ ਰਹੀ ਹੈ।

Facebook Comment
Project by : XtremeStudioz