Close
Menu

ਕੈਨੇਡਾ : ਠੰਡੀਆਂ ਹਵਾਵਾਂ ਕਾਰਨ ਸੈਂਕੜੇ ਫਲਾਈਟਾਂ ਰੱਦ, ਚਿਤਾਵਨੀ ਜਾਰੀ

-- 02 January,2018

ਟੋਰਾਂਟੋ— ਕੈਨੇਡਾ ‘ਚ ਲਗਾਤਾਰ ਵਧ ਰਹੀ ਠੰਡ ਜਿਥੇ ਰਾਹ ਜਾਂਦੇ ਲੋਕਾਂ ਲਈ ਮੁਸ਼ਕਿਲ ਦਾ ਸਬੱਬ ਬਣੀ ਹੋਈ ਹੈ ਉਥੇ ਕੈਨੇਡਾ ਦੇ ਸਭ ਤੋਂ ਰੁਝੇਵੇਂ ਵਾਲੇ ਏਅਰਪੋਰਟ ਨੂੰ ਵੀ ਇਸ ਕਾਰਨ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘ਤੇ ਕੜਾਕੇ ਦੀ ਠੰਡ ਕਾਰਨ ਸੈਂਕੜੇ ਉੱਡਾਨਾਂ ਰੱਦ ਕੀਤੀਆਂ ਗਈਆਂ ਹਨ।
ਵੈਸਟਜੈੱਟ ਏਅਰਲਾਈਨ ਦੀ ਤਰਜਮਾਨ ਲੌਰੇਨ ਸਟੀਵਰਟ ਨੇ ਕਿਹਾ ਕਿ ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘ਤੇ ਠੰਡ ਤੇ ਲੋਅ ਵਿਜ਼ੀਬਿਲਟੀ ਕਾਰਨ ਉਨ੍ਹਾਂ ਦੀ ਏਅਰਲਾਈਨ ਦੀਆਂ 16 ਫਲਾਈਟਾਂ ਰੱਦ ਕੀਤੀਆਂ ਗਈਆਂ ਹਨ। ਗ੍ਰੇਟਰ ਟੋਰਾਂਟੋ ਏਅਰਪੋਰਟਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਠੰਡੀਆਂ ਤੇਜ਼ ਹਵਾਵਾਂ ਕਾਰਨ ਵੱਡੀ ਗਿਣਤੀ ‘ਚ ਉੱਡਾਨਾਂ ਰੱਦ ਤੇ ਡਿਲੈਅ ਕੀਤੀਆਂ ਗਈਆਂ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ 8:45 ਤੱਕ 200 ਤੋਂ ਜ਼ਿਆਦਾ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ 119 ਅਰਾਈਵ ਕਰਨ ਵਾਲੀਆਂ ਤੇ 106 ਉੱਡਾਨ ਭਰਨ ਵਾਲੀਆਂ ਸਨ। ਨਾਲ ਹੀ ਅਧਿਕਾਰੀਆਂ ਨੇ ਯਾਤਰੀਆਂ ਲਈ ਚਿਤਾਵਨੀ ਜਾਰੀ ਕੀਤੀ ਹੈ ਕਿ ਏਅਰਪੋਰਟ ‘ਤੇ ਆਉਣ ਤੋਂ ਪਹਿਲਾਂ ਆਪਣੀ ਯਾਤਰਾ ਸਬੰਧੀ ਸਾਰੀ ਜਾਣਕਾਰੀ ਹਾਸਲ ਕਰਕੇ ਹੀ ਏਅਰਪੋਰਟ ‘ਤੇ ਆਓ।

Facebook Comment
Project by : XtremeStudioz