Close
Menu

ਕੈਨੇਡਾ ਦਾ ਸੁਰੱਖਿਅਤ ਭਵਿੱਖ ਹੈ ਪੀ. ਸੀ.- ਦਵਿੰਦਰ ਸ਼ੌਰੀ

-- 05 October,2015

ਕੈਲਗਰੀ —19 ਅਕਤੂਬਰ ਨੂੰ ਹੋਣ ਵਾਲੀ ਫੈਡਰਲ ਚੋਣਾਂ ਵਿਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਇਸ ਦਾ ਫੈਸਲਾ ਤਾਂ ਕੈਨੇਡਾ ਦੇ ਲੋਕ ਹੀ ਕਰਨਗੇ ਪਰ ਹਾਲ ਫਿਲਹਾਲ ਹਰ ਕੋਈ ਆਪਣੀ ਪਾਰਟੀ ਦੀ ਡਫਲੀ ਵਜਾ ਰਿਹਾ ਹੈ। ਇਸ ਦੌਰਾਨ ਪੀ. ਸੀ. ਪਾਰਟੀ ਕੈਨੇਡਾ ਦੇ ਸੁਰੱਖਿਅਤ ਭਵਿੱਖ ਨੂੰ ਆਪਣਾ ਟੀਚਾ ਲੈ ਕੇ ਚੱਲ ਰਹੀ ਹੈ। ਕੈਨੇਡਾ ਵਾਸੀਆਂ ਦੇ ਜਾਨ-ਮਾਲ ਦੀ ਸੁਰੱਖਿਆ ਦੀ ਗੱਲ ਦੀ ਪਹਿਲ ਪੀ. ਸੀ. ਪਾਰਟੀ ਨੇ ਕੀਤੀ ਹੈ। ਕੈਲਗਰੀ ਸਕਾਈਵਿਊ ਤੋਂ ਪੀ. ਸੀ. ਉਮੀਦਵਾਰ ਦਵਿੰਦਰ ਸ਼ੌਰੀ ਨੇ ਦੱਸਿਆ ਕਿ ਪੀ. ਸੀ. ਪਾਰਟੀ ਕੈਨੇਡਾ ਵਾਸੀਆਂ ਦੇ ਹੱਕਾਂ ਅਤੇ ਸੁਰੱਖਿਆ ਨੂੰ ਲੈ ਕੇ ਵਚਨਬੱਧ ਹੈ। ਕੁਝ ਕਰੜੇ ਕਾਨੂੰਨ ਕੈਨੇਡਾ ਵਾਸੀਆਂ ਦੀ ਸੁਰੱਖਿਆ ਵਾਸਤੇ ਬਣਾਏ ਗਏ ਜਿਨ੍ਹਾਂ ਨੂੰ ਵਿਰੋਧੀ ਪਾਰਟੀਆਂ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸ਼ੋਰੀ ਨੇ ਦੱਸਿਆ ਕਿ ਪੀ. ਸੀ. ਪਾਰਟੀ ਦਾ 2020 ਤੱਕ 1.3 ਮਿਲੀਅਨ ਨੌਕਰੀਆਂ ਪੈਦਾ ਕਰਨ ਦਾ ਪਲਾਨ ਹੈ। ਜ਼ੁਲਮ ਨਾਲ ਲੜਨਾ, ਅਪਰਾਧੀਆਂ ‘ਤੇ ਨਕੇਲ੍ਹ ਕੱਸਣਾ, ਬੱਚਿਆਂ ਅਤੇ ਜਨਤਾ ਨੂੰ ਸੁਰੱਖਿਅਤ ਮਾਹੌਲ ਦੇਣਾ ਪ੍ਰਮੁੱਖਤਾ ਹੈ। ਸ਼ੋਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੈਲਗਰੀਵਾਸੀਆਂ ਤੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ ਅਤੇ ਇਕ ਵਾਰ ਫਿਰ ਉਹ ਆਮ ਲੋਕਾਂ ਦੇ ਵਿਸ਼ਵਾਸ ‘ਤੇ ਖਰ੍ਹੇ ਉਤਰਣਗੇ ਅਤੇ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਗੇ।

Facebook Comment
Project by : XtremeStudioz