Close
Menu

ਕੈਨੇਡਾ ਦਾ ਹਰਮਹਿੰਦਰ ਸਿੰਘ ਖੋਸਾ ਭੈਣ ਦੇ ਕਤਲ ਲਈ ਦੋਸ਼ੀ ਕਰਾਰ

-- 29 November,2013

374684__d25099504ਵੈਨਕੂਵਰ,29 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਰਹਿਣ ਵਾਲੇ 43 ਸਾਲਾ ਹਰਮਹਿੰਦਰ ਸਿੰਘ ਖੋਸਾ ਨੂੰ ਆਪਣੀ ਸਕੀ ਭੈਣ ਦੇ ਕਤਲ ਲਈ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ | 34 ਸਾਲਾ ਅਮਰਜੀਤ ਕੌਰ ਖੋਸਾ ਨੂੰ 21 ਜੁਲਾਈ 2010 ਨੂੰ ਐਬਟਸਫੋਰਡ ਸ਼ਹਿਰ ‘ਚ ਉਸ ਦੇ ਘਰ ‘ਚ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ | ਆਰੰਭ ‘ਚ ਮਿ੍ਤਕਾ ਦੇ ਭਰਾ ਨੇ ਉਕਤ ਹੱਤਿਆ ਦਾ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਪਰ 28 ਜੁਲਾਈ 2010 ਨੂੰ ਹਰਮਹਿੰਦਰ ਖੋਸਾ ਨੇ ਖੁਦ ਹੀ ਭੈਣ ਦੀ ਕਤਲ ਦੀ ਜ਼ਿੰਮੇਵਾਰੀ ਇਹ ਆਖਦਿਆਂ ਲਈ ਸੀ ਕਿ ਉਸਦੀ ਆਤਮਾ ਨੇ ਇਸ ਵਾਸਤੇ ਝੰਜੋੜਿਆ ਹੈ | ਖੋਸਾ ਕਤਲ ਦਾ ਮਾਮਲਾ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਿਆ ਸੀ, ਜਦੋਂ ਬਚਾਉ ਪੱਖ ਦੇ ਵਕੀਲ ਬਰਿਜ ਮੋਹਣ ਨੇ ਇਹ ਜਾਣਕਾਰੀ ਦਿੱਤੀ ਕਿ ਉਸਦੇ ਮਵੱਕਲ ਦੀ ਕਤਲ ਸਮੇਂ ਦਿਮਾਗੀ ਹਾਲਤ ਠੀਕ ਨਹੀਂ ਸੀ | ਅੱਜ ਬੀ. ਸੀ. ਸੁਪਰੀਮ ਕੋਰਟ, ਨਿਊਵੈਸਟ ਮਿਨਿਸਟਰ ਦੀ ਜੱਜ ਮਰੀਅਮ ਮੈਸਨਵਿਲ ਨੇ, ਖੋਸਾ ਦੀ ਉਕਤ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਉਸਨੇ ਆਪਣੀ ਭੈਣ ਦਾ ਕਤਲ ਉਸਦੇ ਮਾੜੇ ਵਿਹਾਰ ਤੋਂ ਦੁਖੀ ਹੋ ਕੇ ਕੀਤਾ ਸੀ | ਅਮਰਜੀਤ ਕੌਰ ਖੋਸਾ ਵੀ ਮਾਨਸਿਕ ਰੋਗੀ ਸੀ ਤੇ ਦੋ ਵਾਰ ਘਰ ਛੱਡ ਕੇ ਕੈਲਗਿਰੀ ਵੀ ਚਲੀ ਗਈ ਸੀ | ਉਹ ਆਪਣੀ ਵਿਧਵਾ ਮਾਂ ਨਾਲ ਵੱਖਰੇ ਤੌਰ ‘ਤੇ ਰਹਿ ਰਹੀ ਸੀ ਜਿਥੇ ਉਸਦਾ ਕਤਲ 13 ਵਾਰ ਛੁਰੇ ਦੇ ਤੇਜ਼ਧਾਰ ਵਾਰਾਂ ਨਾਲ ਵਹਿਸ਼ੀਆਨਾ ਤਰੀਕੇ ਨਾਲ ਕੀਤਾ ਗਿਆ | ਭੈਣ ਦੀ ਹੱਤਿਆ ਮਗਰੋਂ ਹਰਮਹਿੰਦਰ ਖੋਸਾ ਨੇ ਘਰ ਆ ਕੇ ਛੁਰੇ ਤੇ ਜਾਕੇਟ ਤੋਂ ਲਹੂ ਦੇ ਧੱਬੇ ਧੋਤੇ ਤੇ ਵਾਰਦਾਤ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ | ਜੱਜ ਮੁਤਾਬਿਕ ਹਰਮਹਿੰਦਰ ਖੋਸਾ ਨੂੰ ਦੂਜਾ ਦਰਜਾ ਕਤਲ ਦੇ ਦੋਸ਼ਾਂ ਲਈ 20 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ |
ਹੱਤਿਆ ਦੇ ਜੁਰਮ ਲਈ ਉਮਰ ਕੈਦ ਅਤੇ 10 ਤੋਂ 25 ਸਾਲ ਤੱਕ ਜ਼ਮਾਨਤ ਨਾ ਦੇਣ ਦੀ ਵਿਵਸਥਾ ਹੈ | ਦੂਜੇ ਪਾਸੇ ਵਕੀਲ ਬਰਿਜ ਮੋਹਣ ਅਨੁਸਾਰ ਆਪਣੀ ਸਜ਼ਾ ਦੇ ਫ਼ੈਸਲੇ ਿਖ਼ਲਾਫ਼ ਖੋਸਾ ਵਲੋਂ ਅਪੀਲ ਕਰਨ ਲਈ ਵਿਚਾਰ ਕੀਤੀ ਜਾ ਰਹੀ ਹੈ |

Facebook Comment
Project by : XtremeStudioz