Close
Menu

ਕੈਨੇਡਾ ਦੀਆਂ ਕੁੜੀਆਂ ਨੇ ਕੀਤਾ ਕਮਾਲ, ਵਿਸ਼ਵ ਸਕੇਟਿੰਗ ਚੈਂਪੀਅਨਸ਼ਿਪ ‘ਚ ਦੋ ਮੈਡਲ ਜਿੱਤ ਕੇ ਰਚਿਆ ਇਤਿਹਾਸ

-- 01 April,2017

ਓਟਾਵਾ— ਕੈਨੇਡਾ ਦੀਆਂ ਕੁੜੀਆਂ ਨੇ ਵਿਸ਼ਵ ਫਿਗਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਦੋ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਹ ਚੈਂਪੀਅਨਸ਼ਿਪ ਹੇਲਸਿੰਕੀ ਵਿਚ ਆਯੋਜਿਤ ਕੀਤੀ ਗਈ ਸੀ। ਨਿਊ ਲੈਬਰਾਡੋਰ ਦੀ ਕੀਟਲਿਨ ਓਸਮੌਂਡ ਨੇ 218.13 ਪੁਆਇੰਟ ਹਾਸਲ ਕਰਕੇ ਇਸ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦੋਂ ਕਿ ਓਨਟਾਰੀਓ ਦੀ ਗੈਬਰੀਏਲੇ ਡੇਲਮੈਨ ਨੇ 213.52 ਪੁਆਇੰਟ ਹਾਸਲ ਕਰਕੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਨੇ ਇਸ ਚੈਂਪੀਅਨਸ਼ਿਪ ਵਿਚ ਦੋ ਮੈਡਲ ਹਾਸਲ ਕੀਤੇ ਹਨ। ਇਸ ਚੈਂਪੀਅਨਸ਼ਿਪ ਵਿਚ ਰੂਸ ਦੀ ਕੁੜੀ ਨੇ ਸੋਨੇ ਦਾ ਤਗਮਾ ਹਾਸਲ ਕੀਤਾ।

Facebook Comment
Project by : XtremeStudioz