Close
Menu

ਕੈਨੇਡਾ ਦੀਆਂ ਫੈਡਰਲ ਚੋਣਾਂ 19 ਅਕਤੂਬਰ 2015 ਨੂੰ : ਤਿਕੋਣੀ ਟੱਕਰ ਚ ਹੋਣਗੇ ਨਤੀਜੇ ਦਿਲਚਸਪ ਨਵੇਂ ਸਰਵੇਖਣਾਂ ਚ ਫਾਸਲੇ ਹੋਰ ਘਟੇ!

-- 07 September,2015

ਟਰਾਂਟੋ– 19 ਅਕਤੂਬਰ ਨੂੰ ਹੋਣ ਜਾ ਰਹੀਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਇਸ ਵਾਰੀ ਸੌਖਿਆਂ ਹੀ ਕਿਸੇ ਇਕ ਪਾਰਟੀ ਨੂੰ ਬਹੁਮੱਤ ਨਾਲ ਝੋਲੀ ਭਰਦਿਆਂ ਵਿਖਾਈ ਨਹੀਂ ਦੇਂਦੀਆਂ। ਇਹਨਾਂ ਚੋਣਾਂ ਵਿੱਚ ਮੁੱਖ ਤੌਰ ਤੇ ਚੋਣ ਮੈਦਾਨ ਦਾ ਪਿੜ੍ਹ ਮੱਲੀ ਬੈਠੀਆਂ ਤਿੰਨੇ ਪਾਰਟੀਆਂ ਲਿਬਰਲ,ਕੰਜ਼ਰਵੇਟਿਵ ਅਤੇ ਐਨ ਡੀ ਪੀ ਲਈ ਸੌਖਿਆਂ ਸਰਕਾਰ ਬਣਾਏ ਕਾਣ ਦੀ ਕਿਆਸ ਅਰਾਈ ਕਰਨਾਂ ਸੰਭਵ ਨਹੀਂ ਲੱਗਦਾ। ਕਿਉਂਕਿ ਕਿਸੇ ਵੀ ਪਾਰਟੀ ਕੋਲ ਲੋਕਾਂ ਨੂੰ ਲੁਭਾਉਣ ਲਈ ਅਜੇ ਤੱਕ ਨਾਂ ਤਾਂ ਕੋਈ ਠੋਸ ਪ੍ਰੋਗਰਾਮ ਨਜ਼ਰ ਆਉਂਦਾ ਹੈ ਅਤੇ ਨਾਂ ਹੀ ਆਮ ਵੋਟਰ ਤੱਕ ਕਿਸੇ ਪਾਰਟੀ ਦੀ ਬਹੁਤੀ ਨੇੜਤਾ। ਚੋਣਾਂ ਚ ਭਾਵੇਂ ਇਕ ਮਹੀਨੇਂ ਤੋਂ ਵੱਧ ਸਮਾਂ ਪਿਆ ਹੈ ਪਰ ਸਥਿੱਤੀ ਅਜੇ ਧੁੰਦਲੀ ਨਜ਼ਰ ਆਉਂਦੀ ਹੈ। ਮੌਜੂਦਾ ਕੰਜ਼ਰਵੇਟਿਵ ਸਰਕਾਰ ਦੇ ਪਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਨੇ ਆਪਣੇ ਬੀਤੇ ਇਕ ਦਹਾਕੇ ਦੀ ਸਰਕਾਰ ਦੌਰਾਨ ਕੈਨੇਡੀਅਨ ਇਕਾਨੋਮੀ ਨੂੰ ਲੀਹਾਂ ਤੇ ਲਿਅਉਣ ਦੇ ਜਿੱਥੇ ਯਤਨ ਸ਼ਲਾਘਾਯੋਗ ਹਨ ਉੱਥੇ ਵੱਖ ਵੱਖ ਸਮੇਂ ਇੰਮੀਗਰੇਸ਼ਨ ਸਿਸਟਮ ਚ ਸੁਧਾਰ ਦੇ ਨਾਂ ਹੇਠ ਕੀਤੀਆਂ ਤਬਦੀਲੀਆਂ ਵੀ ਇੰਮੀਗਰਾਂਟਸ ਦੀਆਂ ਨਜ਼ਰਾਂ ਚ ਰੜਕਦੀਆਂ ਹਨ। ਕੈਨੇਡਾ ਇੰਮੀਗਰਾਂਟਾਂ ਦਾ ਦੇਸ਼ ਹੋਣ ਕਰਕੇ ਇਹਨਾਂ ਚੋਣਾਂ ਚ ਮੌਜੂਦਾ ਰੂਲਿੰਗ ਪਾਰਟੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੀ ਹੈ। ਕੈਨੇਡਾ ਦੀ ਦੂਜੀ ਮੁੱਖ ਧਿਰ ਲਿਬਰਲ ਪਾਰਟੀ ਦੇ ਮੁਖੀ ਜਸਟੀਨ ਟਰੂਡੋ ਭਾਂਵੇਂ ਕਿ ਨਵੇਂ ਨਵੇਂ ਬਦਲਾਅ ਲਿਆਉਣ ਦੀ ਗੱਲ ਕਰਦੇ ਹਨ ਅਤੇ ਆਪਣੇ ਚੋਣ ਵਾਅਦਿਆਂ ਚ ਉਹਨਾਂ ਦਾ ਜ਼ਿਕਰ ਵੀ ਕਰਦੇ ਹਨ ਪਰ ਉਹਨਾਂ ਦੀ ਪਾਰਟੀ ਅਤੇ ਉਹਨਾਂ ਦੀ ਲੀਡਰਸ਼ਿਪ ਲੋਕਾਂ ਤੇ ਬਹੁਤਾ ਪਰਭਾਵ ਨਹੀਂ ਛੱਡ ਰਹੀ। ਕੈਨੇਡਾ ਦੀ ਤੀਜੀ ਪਾਰਟੀ ਐਨ ਡੀ ਪੀ ਜਿਸ ਦੇ ਮੁਖੀ ਟਾਮ ਮਲਕੇਅਰ ਹਨ ਉਹਨਾਂ ਵੱਲੋਂ ਆਪਣੇ ਪਾਰਟੀ ਪਰੋਗਰਾਮ ਰਾਹੀਂ ਕੀਤੇ ਵਾਅਦੇ ਲੋਕਾਂ ਨੂੰ ਆਕਰਸ਼ਿਤ ਤਾਂ ਕਰਦੇ ਹਨ ਕਿਉਂਕਿ ਕੈਨੇਡੀਅਨ ਲੋਕਾਂ ਨੇ ਬੀਤੇ ਦੋ ਦਹਾਕਿਆਂ ਦੌਰਾਨ ਲਿਬਰਲ ਅਤੇ ਕੰਜ਼ਰਵੇਟਿਵਾਂ ਦੀ ਕਾਰਗੁਜ਼ਾਰੀ ਨੂੰ ਵੇਖ ਲਿਆ ਹੈ, ਸ਼ਾਇਦ ਇਹੀ ਕਾਰਨ ਹੈ ਕਿ ਇਹਨੀ ਦਿਨੀਂ ਆਏ ਸਰਖੇਖਣਾਂ ਚ ਐਨ ਡੀ ਪੀ ਦਾ ਗਰਾਫ ਕਾਫੀ ਦਿਨ ਬ ਦਿਨ ਉੱਚਾ ਹੁੰਦਾ ਦਿਖਾਈ ਦੇ ਰਿਹਾ  ਹੈ। ਖੈਰ! ਚੋਣ ਨਤੀਜਿਆਂ ਬਾਰੇ ਅਜੇ ਕੋਈ ਪੇਸ਼ਨਗੋਈ ਕਰਨਾਂ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਦੂਸਰਾ ਲੋਕਾਂ ਵੱਲੋਂ ਬੰਦ ਬਕਸਿਆਂ ਚ ਉਮੀਦਵਾਰਾਂ ਲਈ ਪਾਈਆਂ ਵੋਟਾਂ ਦੇ ਨਤੀਜੇ ਤਹਿ ਕਰਨਗੇ ਕਿ ਉਹ ਕਿਹੜੀ ਪਾਰਟੀ ਦੇ ਸਿਰ ਤੇ ਜਿੱਤ ਦਾ ਤਾਜ ਸਜਾਂਉਂਦੇ ਹਨ ਪਰ ਚੋਣ ਸਰਵੇਖਣਾਂ ਮੁਤਬਕ ਇਸ ਵੇਲੇ ਦੇ ਜੋ ਰੁਝਾਂਨ ਹਨ ਉਹਨਾਂ ਮੁਤਾਬਕ ਐਨ ਡੀ ਪੀ ਨੂੰ 31 ਫੀਸਦੀ, ਕੰਜ਼ਰਵੇਟਿਵ ਪਾਰਟੀ ਨੂੰ 30 ਫੀਸਦੀ ਅਤੇ ਲਿਬਰਲ ਪਾਰਟੀ ਇਸ ਸਮੇਂ 28 ਫੀਸਦੀ ਦੇ ਸਮਰਥਨ ਤੇ ਅਟਕੀ ਹੋਈ ਹੈ। ਪਾਰਟੀ ਆਗੂਆਂ ਬਾਰੇ ਹੋਏ ਸਰਵੇਖਣਾਂ ਚ ਸਟੀਫਨ ਹਾਰਪਰ 60 ਫੀਸਦੀ, ਜਸਟੀਨ ਟਰੂਡੋ 52 ਫੀਸਦੀ ਅਤੇ ਟਾਮ ਮਲਕੇਅਰ 41 ਫੀਸਦੀ ਲੋਕਾਂ ਦੀ ਪਸੰਦ ਬਣਕੇ ਤੀਸਰੇ ਨੰਬਰ ਤੇ ਰਹੇ।

Facebook Comment
Project by : XtremeStudioz