Close
Menu

ਕੈਨੇਡਾ ਦੀ ਦੋਹਰੀ ਨਾਗਰਿਕਤਾ ਪ੍ਰਾਪਤ ਲੋਕਾਂ ਲਈ ਪਾਸਪੋਰਟ ਬਣਾਉਣ ਵਿਚ ਦੇਰੀ ਬਣੀ ਪਰੇਸ਼ਾਨੀ ਦਾ ਸਬੱਬ

-- 31 May,2017

ਓਟਾਵਾ— ਕੈਨੇਡਾ ਦੀ ਦੋਹਰੀ ਨਾਗਰਿਕਤਾ ਪ੍ਰਾਪਤ ਲੋਕਾਂ ਲਈ ਬਣੇ ਨਵੇਂ ਨਿਯਮ ਹੁਣ ਵਿਦੇਸ਼ੀਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਏ ਹਨ। ਇਨ੍ਹਾਂ ਨਿਯਮਾਂ ਮੁਤਾਬਕ ਕੈਨੇਡਾ ਦੀ ਦੋਹਰੀ ਨਾਗਰਿਕਤਾ ਪ੍ਰਾਪਤ ਲੋਕਾਂ ਨੂੰ ਕੈਨੇਡਾ ਅਤੇ ਆਪਣੇ ਮੂਲ ਦੇਸ਼ ਦੋਹਾਂ ਦਾ ਪਾਸਪੋਰਟ ਅਤੇ ਉੱਚਿਤ ਯਾਤਰਾ ਦਸਤਾਵੇਜ਼ ਰੱਖਣਾ ਲੋੜੀਂਦਾ ਹੈ। ਇਸ ਕਾਰਨ ਲੋਕਾਂ ਨੂੰ ਯਾਤਰਾ ਲਈ ਲੰਬਾਂ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਵਿਦੇਸ਼ੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਇਸੇ ਤਰ੍ਹਾਂ ਦਾ ਇਕ ਮਾਮਲਾ ਆਸਟ੍ਰੇਲੀਆ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਪ੍ਰਾਪਤ ਵਿਅਕਤੀ ਸਕਵਾਰਜ਼ ਨੇ ਚੁੱਕਿਆ ਹੈ। ਸਕਵਾਰਜ਼ ਦਾ ਜਨਮ ਅਤੇ ਪਾਲਣ-ਪੋਸ਼ਣ, ਓਨਟਾਰੀਓ ਦੇ ਕਿਚਨਰ ਵਿਖੇ ਹੋਇਆ। ਉਸ ਦੀ ਵੱਡੀ ਬੇਟੀ ਅਕੀਰਾ ਦਾ ਜਨਮ ਵੀ ਕਿਚਨਰ ਵਿਖੇ ਹੋਇਆ ਅਤੇ ਦੋਹਾਂ ਕੋਲ ਕੈਨੇਡਾ ਅਤੇ ਆਸਟ੍ਰੇਲੀਆ ਦੀ ਨਾਗਰਿਕਤਾ ਹੈ। ਸਕਵਾਰਜ਼ ਆਪਣੀਆਂ ਦੋਹਾਂ ਬੇਟੀਆਂ ਨੂੰ ਕੈਨੇਡਾ ਘੁੰਮਾਉਣ ਲਈ ਉਤਸੁਕ ਹੈ ਅਤੇ ਇਸ ਲਈ ਉਸ ਨੇ ਕੈਨੇਡਾ ਦੇ ਦੌਰੇ ਦੀ ਯੋਜਨਾ ਬਣਾਈ। 14 ਜੂਨ ਨੂੰ ਜਦੋਂ ਉਹ ਪੰਜ ਹਫਤਿਆਂ ਦੇ ਟਰਿੱਪ ਲਈ ਕੈਨੇਡਾ ਜਾ ਰਹੇ ਸਨ ਤਾਂ ਉਸ ਦੀ ਬੇਟੀ ਅਕੀਰਾ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਕੋਲ ਕੈਨੇਡਾ ਦਾ ਪਾਸਪੋਰਟ ਨਹੀਂ ਸੀ। ਜਦੋਂ ਸਕਵਾਰਜ਼ ਨੇ ਕੈਨੇਡਾ ਦੇ ਪਾਸਪੋਰਟ ਲਈ ਅਪਲਾਈ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਕੌਂਸਲੇਟ ਵਿਚ ਪਹਿਲਾਂ ਤੋਂ ਹੀ ਹਜ਼ਾਰਾਂ ਦੀਆਂ ਗਿਣਤੀ ਵਿਚ ਪਾਸਪੋਰਟ ਲਈ ਅਰਜ਼ੀਆਂ ਫਸੀਆਂ ਪਈਆਂ ਹਨ ਅਤੇ 45 ਦਿਨਾਂ ਤੋਂ ਪਹਿਲਾਂ ਪਾਸਪੋਰਟ ਨਹੀਂ ਬਣ ਸਕਦਾ। ਇੰਨੀਂ ਦੇਰ ਤੱਕ ਤਾਂ ਉਨ੍ਹਾਂ ਦੀਆਂ ਛੁੱਟੀਆਂ ਹੀ ਖਤਮ ਹੋ ਜਾਣੀਆਂ ਸਨ। ਸਕਵਾਰਜ਼ ਨੇ ਕਿਹਾ ਕਿ ਦੋਹਰੀ ਨਾਗਰਿਕਤਾ ਪ੍ਰਾਪਤ ਲੋਕਾਂ ਲਈ ਦੋਹਾਂ ਦੇਸ਼ਾਂ ਦੇ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ ਰੱਖਣਾ ਲਾਜ਼ਮੀ ਕਰਨਾ ਯਾਤਰੀਆਂ ਲਈ ਪਰੇਸ਼ਾਨੀ ਦਾ ਸਬੱਬ ਹੀ ਬਣ ਕੇ ਰਹਿ ਗਿਆ ਹੈ।

Facebook Comment
Project by : XtremeStudioz