Close
Menu

ਕੈਨੇਡਾ ਦੀ ਸੰਸਦ ਨੇ ਕੀਤਾ ਸੀਰੀਆ ‘ਤੇ ਹਮਲਿਆਂ ਦਾ ਸਮਰਥਨ

-- 01 April,2015

ਟੋਰਾਂਟੋ,  ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸੀਰੀਆ ਵਿਚ ਇਸਲਾਮਿਕ ਸਟੇਟ ਦੇ ਟਿਕਾਣਿਆਂ ‘ਤੇ ਹਮਲੇ ਦੀ ਯੋਜਨਾ ਨੂੰ ਵਿਸਥਾਰ ਦੇਣ ਦੇ ਪੱਖ ਵਿਚ ਵੋਟਿੰਗ ਕੀਤੀ ਹੈ, ਜਦੋਂ ਕਿ ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਇਸ ਨਾਲ ਕੈਨੇਡਾ ਲੰਬੇਂ ਸਮੇਂ ਦੇ ਯੁੱਧ ਵਿਚ ਫਸ ਜਾਵੇਗਾ।
ਹਾਊਸ ਆਫ ਕਾਮਨਜ਼ ਨੇ ਇਸ ਯੋਜਨਾ ਨੂੰ ਸੋਮਵਾਰ ਨੂੰ 142 ਵੋਟਾਂ ਦੇ ਬਦਲੇ 129 ਵੋਟਾਂ ਨਾਲ ਸਵੀਕਾਰ ਕਰ ਲਿਆ। ਕੈਨੇਡਾ ਦੀਆਂ ਲਗਭਗ 70 ਵਿਸ਼ੇਸ਼ ਫੌਜੀ ਟੁਕੜੀਆਂ ਉੱਤਰੀ ਇਰਾਕ ਵਿਚ ਤਾਇਨਾਤ ਹਨ ਅਤੇ ਛੇ ਜੈੱਟ ਇਰਾਕ ਵਿਚ ਇਸਲਾਮਿਕ ਸਟੇਟ ਦੇ ਖਿਲਾਫ ਅਮਰੀਕੀ ਅਗਵਾਈ ਵਿਚ ਬੰਬਾਰੀ ਕਰ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਅਕਤੂਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਸੁਰੱਖਿਆ ਨੂੰ ਮੁੱਖ ਮੁੱਦਾ ਬਣਾਇਆ ਹੈ। ਉਨ੍ਹਾਂ ਨੇ ਪਿਛਲੇ ਹਫਤੇ ਕਿਹਾ ਸੀ ਕਿ ਕੈਨੇਡਾ ਨੂੰ ਸੀਰੀਆ ਵਿਚ ਇਸਲਾਮਿਕ ਸਟੇਟ ਦੇ ਸੁਰੱਖਿਅਤ ਟਿਕਾਣਿਆਂ ‘ਤੇ ਹਮਲੇ ਕਰਨ ਦੀ ਲੋੜ ਹੈ। ਉੱਧਰ ਕੈਨੇਡਾ ਦੀਆਂ ਦੋ ਮੁੱਖ ਵਿਰੋਧੀ ਪਾਰਟੀਆਂ ਨਿਊ ਡੈਮੋਕ੍ਰੇਟਸ ਅਤੇ ਲਿਬਰਲ ਨੇ ਕਿਹਾ ਕਿ ਕੈਨੇਡਾ ਵੱਲੋਂ ਸੀਰੀਆ ‘ਤੇ ਕੀਤੇ ਗਏ ਹਮਲਿਆਂ ਨਾਲ ਸਿਰਫ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਮਦਦ ਮਿਲੇਗੀ।

Facebook Comment
Project by : XtremeStudioz