Close
Menu

ਕੈਨੇਡਾ ਦੀ ਹਾਕੀ ਟੀਮ ਵਿੱਚ ਦੋ ਪੰਜਾਬੀ ਸ਼ਾਮਲ

-- 01 April,2015

ਵੈਨਕੂਵਰ, ਅਗਲੇ ਹਫ਼ਤੇ  ਮਲੇਸ਼ੀਆ ਵਿੱਚ ਸ਼ੁਰੂ ਹੋਣ ਵਾਲੇ ਹੋਣ ਵਾਲੇ ਵਿਸ਼ਵ ਪੱਧਰੀ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੈਨੇਡੀਅਨ ਹਾਕੀ ਟੀਮ ਵਿੱਚ ਇਸ ਵਾਰ ਦੋ ਪੰਜਾਬੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਵੈਨਕੂਵਰ ਦਾ ਸੁੱਖੀ ਪਨੇਸਰ ਤੇ ਟੋਰਾਂਟੋ ਦਾ ਜਗਦੀਸ਼ ਗਿੱਲ 18 ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਇਹ ਖ਼ਿਡਾਰੀ 5 ਤੋਂ 12 ਅਪਰੈਲ ਤੱਕ ਹੋਣ ਵਾਲੇ ਹਾਕੀ ਮੁਕਾਬਲਿਆਂ ਵਿੱਚ ਆਪਣੀ ਖੇਡ ਦੇ ਜੌਹਰ ਦਿਖਉਣਗੇ। ਇਸ ਕੌਮੀ ਟੀਮ ਦੇ 18 ਮੈਂਬਰਾਂ ਵਿੱਚ 14 ਤਾਂ ਉਹ ਖਿਡਾਰੀ ਹਨ, ਜੋ ਹੁਣੇ ਜਿਹੇ ਹੀ ਅਮਰੀਕਾ ਦੇ ਸਾਨ ਡਾਗਿਓ ਵਿੱਚ ਵਿਸ਼ਵ ਲੀਗ ਦੀ ਦੂਜੀ ਪਾਰੀ ਵਿੱਚ ਹਿੱਸਾ ਲੈ ਕੇ ਪਰਤੇ ਹਨ।
ਖੇਡ ਪ੍ਰੇਮੀਆਂ ਦਾ ਮੰਨਣਾ ਹੈ ਕਿ ਦੋਹਾਂ ਪੰਜਾਬੀਆਂ ਦੀ ਕਾਬਲੀਅਤ ਦੇ ਮੱਦੇਨਜ਼ਰ ਇਨ੍ਹਾਂ ਨੂੰ ਮੌਕਾ ਦਿੱਤਾ ਗਿਆ ਹੈ।
ਇਹ ਪੂਰੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਤੇ ਆਸ ਹੈ ਕਿ ੳੁਹ ਭਾੲੀਚਾਰੇ ਦੀਆਂ ਆਸਾਂ ਅਨੁਸਾਰ ਵਧੀਆ ਪ੍ਰਦਰਸ਼ਨ ਕਰਨਗੇ।

Facebook Comment
Project by : XtremeStudioz