Close
Menu

ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਐਨਡੀਪੀ ਦੀ ਇਤਿਹਾਸਕ ਜਿੱਤ

-- 06 May,2015

* ਕੁੱਲ 87 ਵਿੱਚੋਂ 53 ਸੀਟਾਂ ਜਿੱਤੀਆਂ; ਪੀ.ਸੀ. ਪਾਰਟੀ ਨੂੰ  ਮਿਲੀਆਂ ਸਿਰਫ਼ 11 ਸੀਟਾਂ

ਕੈਲਗਰੀ, ਕੈਨੇਡਾ ਦੇ ਸੂਬੇ ਅਲਬਰਟਾ ਵਿੱਚ  44 ਸਾਲਾਂ ਤੋਂ ਸੱਤਾ ’ਤੇ ਕਾਬਜ਼ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ.ਸੀ.) ਪਾਰਟੀ ਨੂੰ ਅੱਜ ਆਏ ਚੋਣ ਨਤੀਜਿਆਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਨੇ ਕੁੱਲ 87 ਵਿੱਚੋਂ 53 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ।
ਕੈਨੇਡਾ ਦੇ ਕਿਸੇ ਵੀ ਸੂਬੇ ਵਿੱਚ ਰਿਕਾਰਡ ਤੋੜ (44 ਸਾਲ) ਰਾਜ ਕਰਨ ਵਾਲੀ ਪੀ.ਸੀ. ਪਾਰਟੀ ਨੂੰ  ਸਿਰਫ਼ 11 ਸੀਟਾਂ ਮਿਲੀਆਂ, ਜਦੋਂ ਕਿ 21 ਸੀਟਾਂ ਜਿੱਤਣ ਵਾਲੀ ਵਾਈਲਡਰੋਜ਼ ਪਾਰਟੀ ਅਲਬਰਟਾ ਅਸੈਂਬਲੀ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜਿੰਮ ਪਰੈਂਟਿਸ ਨੇ ਨਿਰਧਾਰਤ ਸਮੇਂ ਤੋਂ ਇਕ ਸਾਲ ਪਹਿਲਾਂ ਚੋਣਾਂ ਕਰਵਾ ਕੇ ਚੋਣ ਪੰਡਤਾਂ ਨੂੰ ਵੀ ਫ਼ਿਕਰ ਵਿੱਚ ਪਾ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਰੈਡਫੋਰਡ ਦੇ ਵਿਵਾਦਾਂ ਵਿੱਚ ਘਿਰ ਜਾਣ ਕਾਰਨ ਜਿੰਮ ਪਾਰਟੀ ਲਈ ਮਸੀਹਾ ਬਣ ਕੇ ਆਏ ਪਰ ਕੁਝ ਫੈਸਲਿਆਂ ਕਾਰਨ ਵੋਟ ਬੈਂਕ ਗੁਆ ਬੈਠੇ। ਵਿਰੋਧੀ ਪਾਰਟੀ ਵਾਈਲਡਰੋਜ਼ ਦੇ ਵਿਧਾਇਕਾਂ ਨੂੰ ਪੀ.ਸੀ. ਪਾਰਟੀ ਵਿੱਚ ਸ਼ਾਮਲ ਕਰਨ ਦੇ ਫੈਸਲੇ ਕਾਰਨ ਜਿੰਮ ਪਰੈਂਟਿਸ ਦੀ ਕਾਫੀ  ਆਲੋਚਨਾ ਵੀ ਹੋਈ ਸੀ। ਪੀ.ਸੀ. ਪਾਰਟੀ ਦੀ ਨਮੋਸ਼ੀ ਭਰੀ ਹਾਰ ਤੋਂ ਫੌਰਨ ਬਾਅਦ ਜਿੰਮ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੇ ਨਾਲ-ਨਾਲ ਸਿਆਸਤ ਤੋਂ ਵੀ ਕਿਨਾਰਾ ਕਰਨ ਦਾ ਐਲਾਨ ਕਰ ਦਿੱਤਾ
ਐਨ.ਡੀ.ਪੀ. ਦੀ ਮੁਖੀ ਰੈਸ਼ਲ ਨੌਟਲੇ ਨੇ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਾਰਟੀ ਵਰਕਰ ਅਤੇ ਮੀਡੀਆ ਨੂੰ ਕਿਹਾ ਕਿ ਅਲਬਰਟਾ ਵਿੱਚ ਬਦਲਾਅ ਦੀ ਜਿੱਤ ਹੋਈ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਮੁਖੀਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਕੇ ਸਿਆਸੀ ਕੁੜੱਤਣ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਰੈਸ਼ਲ ਨੇ ਕਿਹਾ ਕਿ ਉਹ ਜਲਦੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਮਿਲ ਕੇ ਖਾਸ ਮੁੱਦਿਆਂ ਬਾਰੇ ਗੱਲ ਕਰਨਗੇ ਤਾਂ ਕਿ ਅਲਬਰਟਾ ਸੂਬੇ ਦੀ ਆਰਥਿਕਤਾ ਨੂੰ ਲੀਹ ’ਤੇ ਲਿਆਂਦਾ ਜਾ ਸਕੇ। ਦਿਲਚਸਪ ਗੱਲ ਇਹ ਹੈ ਕਿ ਐਨ.ਡੀ.ਪੀ. 1986 ਵਿੱਚ 16 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਸੀ। ਪਿਛਲੀਆਂ ਅਸੈਂਬਲੀ ਚੋਣਾਂ ਵਿੱਚ ਇਸ ਪਾਰਟੀ ਕੋਲ ਸਿਰਫ਼ ਚਾਰ ਸੀਟਾਂ ਸਨ। ਨਵੀਂ ਪ੍ਰੀਮੀਅਰ ਰੈਸ਼ਲ ਨੌਟਲੇ ਨੇ 18 ਅਕਤੂਬਰ 2014 ਨੂੰ ਪਾਰਟੀ ਮੁਖੀ ਦੀ ਕਮਾਨ ਸੰਭਾਲੀ ਸੀ ਅਤੇ ਇਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਹੈਰਾਨੀਜਨਕ ਨਤੀਜੇ ਦਿੱਤੇ ਹਨ।

 

ਪੰਜਾਬੀਆਂ ਵਿੱਚੋਂ ਸਿਰਫ਼ ਮਨਮੀਤ ਸਿੰਘ ਭੁੱਲਰ ਜਿੱਤੇ

ਅਲਬਰਟਾ ਚੋਣਾਂ ਵਿੱਚ ਨਿੱਤਰੀਆਂ ਪਾਰਟੀਆਂ ਪੀ.ਸੀ. ਵਾਈਲਡਰੋਜ਼, ਲਿਬਰਜ਼ ਵੱਲੋਂ ਇਕ ਦਰਜਨ ਦੇ ਕਰੀਬ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਸਨ ਪਰ ਸਿਰਫ਼ ਪੀ.ਸੀ. ਪਾਰਟੀ ਦੇ ਮਨਮੀਤ ਸਿੰਘ ਭੁੱਲਰ ਹੀ ਜਿੱਤ ਸਕੇ। ਮਨਮੀਤ ਸਿੰਘ ਨੇ ਕੈਲਗਰੀ-ਮਰੀਨਵੇਅ ਹਲਕੇ ਤੋਂ ਆਪਣੇ ਵਿਰੋਧੀ ਐਨ.ਡੀ.ਪੀ. ਦੇ ਮੋਨਰੀ ਡੌਨ ਨੂੰ 844 ਵੋਟਾਂ ਦੇ ਫਰਕ ਨਾਲ ਹਰਾਇਆ। ਵਾਈਲਡਰੋਜ਼ ਪਾਰਟੀ ਦੇ ਦਵਿੰਦਰ ਤੂਰ ਤੀਜੇ ਸਥਾਨ ਉਪਰ ਰਹੇ। ਪੰਜਾਬੀ ਸਿਆਸਤ ਦਾ ਗੜ੍ਹ ਮੰਨੀ ਜਾਂਦੀ ਕੈਲਗਰੀ ਦੀ ਸੀਟ ਤੋਂ ਤਿੰਨ ਪੰਜਾਬੀ ਉਮੀਦਵਾਰ ਹੋਮੀ ਮਾਨ (ਵਾਈਲਡਰੋਜ਼ ਪਾਰਟੀ), ਜਗਦੀਸ਼ ਕੌਰ ਸਹੋਤਾ (ਪੀ.ਸੀ. ਪਾਰਟੀ) ਅਤੇ ਅਵਿਨਾਸ਼ ਸਿੰਘ ਖੰਗੂੜਾ (ਲਿਬਰਜ਼ ਪਾਰਟੀ) ਚੋਣ ਹਾਰ ਗਏ ਹਨ। ਇਸ ਸੀਟ ਤੋÐ ਨਵੇਂ ਚਿਹਰੇ ਐਨ.ਡੀ.ਪੀ. ਦੇ ਇਰਫਾਨ ਸਬੀਰ ਨੇ ਬਾਜ਼ੀ ਜਿੱਤ ਲਈ।

Facebook Comment
Project by : XtremeStudioz