Close
Menu

ਕੈਨੇਡਾ ਦੇ ਅੰਦਰੂਨੀ ਵਪਾਰਕ ਸਮਝੌਤੇ ਨਾਲ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ

-- 07 April,2017

ਟੋਰਾਂਟੋ— ਟੋਰਾਂਟੋ ‘ਚ ਸ਼ੁੱਕਰਵਾਰ (7 ਅਪ੍ਰੈਲ) ਨੂੰ ਹੋਣ ਵਾਲੇ ਨਿਊਜ਼ ਸੰਮੇਲਣ ਦੌਰਾਨ ਕੈਨੇਡਾ ਦੇ ਅੰਦਰੂਨੀ ਵਪਾਰਕ ਸਮਝੌਤੇ ਦੀ ਘੁੰਢ-ਚੁਕਾਈ ਕੀਤੀ ਜਾਵੇਗੀ। ਕੈਨੇਡਾ ਦੀਆਂ ਸੂਬਾ ਸਰਕਾਰਾਂ ਨੂੰ ਉਮੀਦ ਹੈ ਕਿ ਇਸ ਨਾਲ ਨੌਕਰੀਆਂ ਪੈਦਾ ਹੋਣਗੀਆਂ ਅਤੇ ਘਰੇਲੂ ਵਪਾਰ ‘ਚ ਵਾਧਾ ਹੋਵੇਗਾ, ਜੋ ਕਿ ਪਹਿਲਾਂ ਹੀ ਸਾਲਾਨਾ ਗਤੀਵਿਧੀ ‘ਚ 385 ਮਿਲੀਅਨ ਡਾਲਰ ਦਾ ਹੈ ਅਤੇ ਕੈਨੇਡਾ ਦੇ ਕੁੱਲ ਘਰੇਲੂ ਉਤਪਾਦ ਦਾ 20 ਫੀਸਦੀ ਹੈ। ਅਧਿਕਾਰੀਆਂ ਨੇ ਕੁਝ ਅੰਤਰ ਵਿਰੋਧੀ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਦੇ ਸੰਭਾਵਿਤ ਆਰਥਿਕ ਫਾਇਦਿਆਂ ਨੂੰ ਇਸ ‘ਚ ਸ਼ਾਮਲ ਕਰਨ ਲਈ ਕਾਫੀ ਸੰਘਰਸ਼ ਕੀਤਾ ਹੈ।

ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਬੀਤੇ ਸਤੰਬਰ ‘ਚ ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਵੱਲੋਂ ਦਿੱਤੇ ਬਿਆਨ ਦਾ ਹਵਾਲਾ ਦਿੱਤਾ, ਜਿਸ ‘ਚ ਕਿਹਾ ਗਿਆ ਸੀ ਕਿ ਮੁਫ਼ਤ ਅੰਦਰੂਨੀ ਵਪਾਰ ਕੈਨੇਡਾ ਦੇ ਵਾਧੇ ‘ਚ 0.2 ਫੀਸਦ ਅੰਕ ਜੋੜ ਸਕਦਾ ਹੈ। ਬੈਂਸ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਇਸ ਸਮਝੌਤੇ ਨਾਲ ਇਕ ਸਪੱਸ਼ਟ ਵਪਾਰਕ ਪ੍ਰਕਿਰਿਆ ਸਥਾਪਿਤ ਹੋਵੇਗੀ, ਜਿਸ ਨਾਲ ਪ੍ਰੋਵਿੰਸਜ਼ ਅਤੇ ਖੇਤਰਾਂ ‘ਚ ਵਪਾਰਕ ਗਤੀਵਿਧੀਆਂ ਨੂੰ ਸਹਾਇਤਾ ਮਿਲੇਗੀ ਅਤੇ ਨਾਲ ਹੀ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਘਰੇਲੂ ਵਪਾਰ ‘ਚ ਸਾਰਥਕ ਵਾਧਾ ਹੋਵੇਗਾ। ਪੂਰੇ ਕੈਨੇਡਾ ‘ਚ ਸ਼ਰਾਬ ਵਪਾਰ ਦੇ ਮਿਆਰਾਂ ਨੂੰ ਇਕਸਾਰ ਕਰਨ ‘ਤੇ ਕੋਈ ਸਮਝੌਤਾ ਨਹੀਂ ਹੋਇਆ ਪਰ ਸਰਕਾਰ ਨੇ ਸ਼ਰਾਬ ਦੇ ਉਦਾਰੀਕਰਣ ਲਈ ਇਕ ਕਾਰਜ ਕਮੇਟੀ ਸਥਾਪਿਤ ਕਰਨ ‘ਤੇ ਸਹਿਮਤੀ ਜਤਾਈ ਹੈ।
Facebook Comment
Project by : XtremeStudioz