Close
Menu

ਕੈਨੇਡਾ ਦੇ ਚੋਟੀ ਦੇ ਲੀਡਰਾਂ ਦੀ ਹੋਈ ਬਹਿਸ, ਸਭਨਾਂ ਨੇ ਦੁਹਰਾਏ ਆਪਣੇ ਏਜੰਡੇ

-- 19 September,2015

ਕੈਲਗਰੀ—ਵੀਰਵਾਰ ਨੂੰ ਟੈਲੀਵਿਜ਼ਨ ‘ਤੇ ਕੈਨੇਡਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਗਰਮਾ-ਗਰਮ ਬਹਿਸ ‘ਚ ਹਿੱਸਾ ਲਿਆ। ਇਸ ਦੌਰਾਨ ਲੀਡਰਾਂ ਨੇ ਆਪਣੇ ਚੋਣ ਏਜੰਡਿਆਂ ਨੂੰ ਦੁਹਰਾਇਆ ਅਤੇ ਦੂਜੀਆਂ ਪਾਰਟੀਆਂ ਦੇ ਚੋਣ ਏਜੰਡਿਆਂ ਨੂੰ ਬੇਕਾਰ ਦੱਸਿਆ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ 19 ਅਕਤੂਬਰ ਨੂੰ ਸੰਘੀ ਚੋਣਾਂ ਹੋਣੀਆਂ ਹਨ ਅਤੇ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਆਪਣੇ ਪ੍ਰਸਤਾਵਤ ਪੇਰੋਲ ਵਿਚ ਟੈਕਸ ਦਾ ਏਜੰਡਾ ਪੇਸ਼ ਕੀਤਾ ਤੇ ਇੰਪਲਾਇਮੈਂਟ ਇੰਸ਼ੌਰੈਂਸ ਦਾ ਜ਼ਿਕਰ ਕੀਤਾ ਤੇ ਟੈਕਸਾਂ ‘ਚ ਕਟੌਤੀ ਦੇ ਆਪਣੇ ਐਲਾਨ ਨੂੰ ਦੁਬਾਰਾ ਦੁਹਰਾਇਆ। ਇਸ ਬਹਿਸ ਦੌਰਾਨ ਹਾਰਪਰ ਨੇ ਕਿਹਾ ਕਿ ਉਨ੍ਹਾਂ ਕੋਲ ਸਿੱਖਿਆ, ਭੋਜਨ ਅਤੇ ਚੰਗੇ ਵਾਤਾਵਰਨ ਦੀ ਯੋਜਨਾ ਹੈ।
ਦੂਜੇ ਪਾਸੇ ਜਸਟਿਨ ਟਰੂਡੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਇਕ ਵਾਰ ਪਹਿਲਾਂ ਵੀ ਕੈਨੇਡਾ ਦੀ ਆਰਥਿਕਤਾ ਨੂੰ ਢਾਅ ਲਗਾ ਚੁੱਕੇ ਹਨ। ਟਰੂਡੋ ਨੇ ਕਿਹਾ ਕਿ ਟੈਕਸਾਂ ‘ਚ ਕਟੌਤੀ ਦੀ ਥਾਂ ‘ਤੇ ਪੈਨਸ਼ਨਾਂ ਲਗਾਉਣ ਦੀ ਲੋੜ ਹੈ ਤਾਂ ਜੋ ਬੁਢਾਪੇ ਵਿਚ ਬਜ਼ੁਰਗਾਂ ਨੂੰ ਦੇਸ਼ ਤੋਂ ਸਹਾਰਾ ਮਿਲ ਸਕੇ।
ਐੱਨ. ਡੀ. ਪੀ. ਪਾਰਟੀ ਲੀਡਰ ਮੁਲਕੇਅਰ ਨੇ ਵੀ ਕਿਹਾ ਕੈਨੇਡੀਅਨਾਂ ਲਈ ਪੈਨਸ਼ਨ ਪਲਾਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕਾਂ ਨੇ ਕੰਜ਼ਰਵੇਟਿਵ ਅਤੇ ਲਿਬਰਲ ਸਰਕਾਰਾਂ ਦੇਖੀਆਂ ਹਨ ਜਿਨ੍ਹਾਂ ਨੇ ਆਰਥਿਕ ਵਿਕਾਸ ਦੀ ਗਤੀ ਹੌਲੀ ਕੀਤੀ ਹੈ। ਮੁਲਕੇਅਰ ਨੇ ਇਸ ਬਹਿਸ ਦੌਰਾਨ ਦੇਸ਼ ਵਿਚ ਨੌਕਰੀਆਂ ਵਧਾਉਣ ਦੇ ਮੁੱਦੇ ਨੂੰ ਚੁੱਕਿਆ ਅਤੇ ਇਸ ਬਾਰੇ ਆਪਣੀ ਯੋਜਨਾ ਪੇਸ਼ ਕੀਤੀ। ਉਨ੍ਹਾਂ ਤੇਲ ਪਾਈਪਲਾਈਨ ਮੁੱਦੇ ‘ਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਘੇਰਿਆ।

Facebook Comment
Project by : XtremeStudioz