Close
Menu

ਕੈਨੇਡਾ ਦੇ ਤਰਕਸ਼ੀਲਾਂ ਨੇ ਗੈਬੀ ਸ਼ਕਤੀਆਂ ਦਿਖਾਉਣ ਵਾਲਿਆਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ

-- 17 September,2013

avtaar-gill

ਸਰੀ,17 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ‘ਚ ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਵੱਲੋਂ ਅਖੌਤੀ ਤਾਂਤਰਿਕਾਂ, ਨਗ ਵੇਚਣ ਵਾਲਿਆਂ ਅਤੇ ਗੈਬੀ ਸ਼ਕਤੀਆਂ ਦਿਖਾਉਣ ਦਾ ਦਾਅਵਾ ਕਰਨ ਵਾਲਿਆਂ ਨੂੰ ਸੁਸਾਇਟੀ ਦਾ ਇੱਕ ਲੱਖ ਡਾਲਰ ਦਾ ਇਨਾਮ ਜਿੱਤਣ ਦੀ ਚੁਣੌਤੀ ਦਿੱਤੀ ਗਈ ਹੈ । ਸੁਸਾਇਟੀ ਦੇ ਪ੍ਰਧਾਨ ਸ. ਅਵਤਾਰ ਗਿੱਲ ਨੇ ਕਿਹਾ ਕਿ ਸੁਸਾਇਟੀ ਦਾ ਚੈਲੰਜ ਕਬੂਲ ਕਰਨ ਵਾਲੇ ਵਿਅਕਤੀ ਨੂੰ ਕੈਨੇਡਾ ਆਉਣ-ਜਾਣ ਦੀ ਟਿਕਟ ਵੀ ਮੁਫਤ ਦਿੱਤੀ ਜਾਵੇਗੀ । ਸਮਾਗਮ ਦੇ ਸ਼ੁਰੂ ਵਿੱਚ ਸਰਬਜੀਤ ਓਖਲਾ ਵੱਲੋਂ ਜਾਦੂ ਦੇ ਟ੍ਰਿਕ ਪੇਸ਼ ਕੀਤੇ ਗਏ । ਇਸ ਮੌਕੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਆਗੂ ਅਤੇ ਮਨੋਵਿਗਿਆਨ ਮਾਹਰ ਬਲਵਿੰਦਰ ਬਰਨਾਲਾ ਨੇ ਹਿਪਨੋਟਿਜ਼ਮ ਬਾਰੇ ਲੋਕਾਂ ਦੇ ਸ਼ੰਕਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਹਿਪਨੋਟਾਈਜ਼ ਕਰਕੇ ਕਿਸੇ ਔਰਤ ਦੇ ਕੱਪੜੇ ਨਹੀਂ ਲੁਹਾਏ ਜਾ ਸਕਦੇ ।ਉਨ੍ਹਾਂ ਭੂਤਾਂ-ਪ੍ਰੇਤਾਂ ਅਤੇ ਪੁਨਰ-ਜਨਮ ਦੀ ਹੋਂਦ ਨੂੰ ਝੁਠਲਾਉਂਦਿਆਂ ਅਹਿਮ ਜਾਣਕਾਰੀ ਦਿੱਤੀ ਕਿ ਇੰਗਲੈਂਡ ਦੇ ਵਿਗਿਆਨੀਆਂ ਨੇ ਇੱਕ ਅਜਿਹੀ ਦਵਾਈ ਤਿਆਰ ਕਰ ਲਈ ਹੈ, ਜਿਸ ਨਾਲ ਬੰਦਾ ਚਾਰ ਸੌ ਸਾਲ ਤੱਕ ਜ਼ਿੰਦਾ ਰਹਿ ਸਕਦਾ ਹੈ  ਪਰ ਅਜਿਹਾ ਹੋਣ ‘ਤੇ ਆਦਮੀ ਸੱਠ ਸਾਲ ਦੀ ਉਮਰ ਵਿੱਚ ਜਵਾਨ ਹੋਵੇਗਾ । ਕੈਨੇਡਾ ਦੀ ਤਰਕਸ਼ੀਲ ਲਹਿਰ ਦੇ ਆਗੂਆਂ ਵੱਲੋਂ ਭਾਰਤ ਵਿੱਚ ਡਾ. ਦਾਭੋਲਕਰ ਦੀ ਹੱਤਿਆ ਦੀ ਨਿਖੇਧੀ ਅਤੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੇ ਕੈਨੇਡਾ ਦੀ ਸਰਕਾਰ ਕੋਲੋਂ ਕਾਰਪੋਰੇਸ਼ਨਾਂ ਦਾ ਪੱਖ ਨਾ ਪੂਰਨ ਅਤੇ ਕਿਊਬੈਕਦੇ ‘ਚਾਰਟਰ ਆਫ ਵੈਲਿਊਜ਼’ ਦੀ ਨਿਖੇਧੀ ਸਬੰਧੀ ਪੜ੍ਹੇ ਗਏ ਮਤਿਆਂ ਨੂੰ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ ।

Facebook Comment
Project by : XtremeStudioz