Close
Menu

ਕੈਨੇਡਾ ਦੇ ਤਿੰਨ ਸੈਨੇਟਰਾਂ ‘ਤੇ ਸਸਪੈਂਡ ਹੋਣ ਦੀ ਤਲਵਾਰ ਲਟਕੀ

-- 24 October,2013

senatorਵੈਨਕੂਵਰ ,24 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਤਿੰਨ ਸੈਨੇਟਰਾਂ ਮਾਈਕ ਡਫੀ, ਪਾਮਿਲਾ ਵਾਲਿਨ ਅਤੇ ਪੈਟਰਿਕ ਬ੍ਰੈਜ਼ੁਆ ਨੂੰ ਸੈਨੇਟ ਤੋਂ ਸਸਪੈਂਡ ਹੋਣਾ ਪੈ ਸਕਦਾ ਹੈ। ਇਹ ਤਿੰਨੋਂ ਸੈਨੇਟਰ ਆਰ. ਸੀ. ਐਮ. ਪੀ. ਦੀ ਤਫ਼ਤੀਸ਼ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਲੋਂ ਘਰੇਲ਼ੂ ਅਤੇ ਸਫ਼ਰ ਸਬੰਧੀ ਕੀਤੇ ਗਏ ਖਰਚਿਆਂ ਦੇ ਦਾਅਵੇ ਦੀ ਪੜਤਾਲ ਚੱਲ ਰਹੀ ਹੈ। ਇਨ੍ਹਾਂ ਸੈਨੇਟਰਾਂ ਉੱਪਰ  ਕੈਨੇਡੀਅਨ ਟੈਕਸ ਪੇਅਰਜ਼ ਦੇ ਪੈਸਿਆਂ ਦਾ ਲਾਪਰਵਾਹੀ ਨਾਲ ਇਸਤੇਮਾਲ ਕਰਨ ਦੇ ਇਲਜ਼ਾਮ ਲੱਗੇ ਹਨ । ਸੈਨੇਟਰ ਮਾਈਕ ਡਫੀ ਨੇ ਤਾਂ ਮੈਡੀਕਲ ਛੁੱਟੀ ਲਈ ਅਰਜ਼ੀ ਦੇ ਦਿੱਤੀ ਹੈ । ਸਰਕਾਰੀ ਸੈਨੇਟ ਆਗੂ ਕਲਾਉਡ ਕੈਰਿਗਨੈਨ ਮੁਤਾਬਕ ‘ਗੰਭੀਰ ਲਾਪਰਵਾਹੀ’ ਦੇ ਚਲਦਿਆਂ ਇਨ੍ਹਾਂ ਸੈਨੇਟਰਾਂ ਨੂੰ ਬਿਨਾਂ ਤਨਖ਼ਾਹ ਸੈਨੇਟ ਤੋਂ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ । ਸੈਨੇਟ ਵੱਲੋਂ ਆਉਂਦੇ ਮੰਗਲਵਾਰ ਨੂੰ ਵੋਟਾਂ ਪਾ ਕੇ ਤੈਅ ਕੀਤਾ ਜਾਵੇਗਾ ਕਿ ਇਨ੍ਹਾਂ ਤਿੰਨਾਂ ਸੈਨੇਟਰਾਂ ਨੂੰ ਪਾਰਲੀਮੈਂਟ ਦੇ ਬਾਕੀ ਰਹਿੰਦੇ ਸ਼ੈਸਨ ਤੱਕ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ । ਵੀਰਵਾਰ ਨੂੰ ਸੈਨੇਟ ਵਿੱਚ ਇਨ੍ਹਾਂ ਸੈਨੇਟਰਾਂ ਖਿਲਾਫ ਮਤਾ ਲਿਆਂਦੇ ਜਾਣ ਮੌਕੇ ਇਨ੍ਹਾਂ ਵਿਚੋਂ ਕੋਈ ਵੀ ਸੈਨੇਟ ਵਿੱਚ ਹਾਜ਼ਰ ਨਹੀਂ ਸੀ ।

Facebook Comment
Project by : XtremeStudioz