Close
Menu

ਕੈਨੇਡਾ ਦੇ ਦੋ ਸੂਬਿਆਂ ਵਿਚਕਾਰ ਤੇਲ ਪਾਈਪਲਾਈਨ ਨੂੰ ਲੈ ਕੇ ਝਗੜਾ , ਅਲਬਰਟਾ ਪ੍ਰੀਮੀਅਰ ਨੇ ਕੀਤਾ ਐਲਾਨ

-- 08 February,2018

ਅਲਬਰਟਾ— ਕੈਨੇਡਾ ਦੇ ਦੋ ਸੂਬਿਆਂ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿਚਕਾਰ ਤੇਲ ਪਾਈਪਲਾਈਨ ਨੂੰ ਲੈ ਕੇ ਝਗੜਾ ਹੋਇਆ ਸੀ, ਜੋ ਹੁਣ ਤੂਲ ਫੜਦਾ ਜਾ ਰਿਹਾ ਹੈ। ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਆਉਣ ਵਾਲੇ ਅਲਬਰਟਾ ਦੇ ਤੇਲ ਦੀ ਲੜਾਈ ਹੁਣ ਵਾਈਨ ਦੀ ਜੰਗ ਬਣ ਗਈ ਹੈ। ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਲਬਰਟਾ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀਆਂ ਵਾਈਨਰੀਜ਼ ਦੀ ਵਾਈਨ ਉੱਤੇ ਤੁਰੰਤ ਲਗਾਈ ਜਾਵੇਗੀ। ਨੌਟਲੇ ਨੇ ਕਿਹਾ,”ਇਹ ਕਦਮ ਚੁੱਕ ਕੇ ਅਸੀਂ ਬ੍ਰਿਟਿਸ਼ ਕੋਲੰਬੀਆ ਨੂੰ ਇਸ ਹਕੀਕਤ ਤੋਂ ਜਾਣੂ ਕਰਵਾ ਸਕਦੇ ਹਾਂ ਕਿ ਹੁਣ ਅਸੀਂ ਹੱਥ ਉੱਤੇ ਹੱਥ ਧਰ ਕੇ ਇਹ ਸਭ ਹੁੰਦਾ ਨਹੀਂ ਵੇਖਣ ਵਾਲੇ ਅਤੇ ਅਸੀਂ ਵੀ ਸਖਤ ਕਦਮ ਚੁੱਕਾਂਗੇ।” ਉਨ੍ਹਾਂ ਕਿਹਾ ਕਿ ‘ਅਲਬਰਟਾ ਗੇਮਿੰਗ ਐਂਡ ਲੀਕਰ ਕੰਟਰੋਲ ਬੋਰਡ’ ਵੱਲੋਂ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਵਾਈਨ ਅਲਬਰਟਾ ਲਿਆਂਦੇ ਜਾਣ ਉੱਤੇ ਤੁਰੰਤ ਰੋਕ ਲਗਾਈ ਜਾਵੇਗੀ।
ਉਨ੍ਹਾਂ ਕਿਹਾ ਕਿ 2017 ਵਿੱਚ 17.2 ਮਿਲੀਅਨ ਬੋਤਲਾਂ ਦਰਾਮਦ ਕੀਤੀਆਂ ਗਈਆਂ ਸਨ। ਇੱਕ ਅੰਦਾਜ਼ੇ ਮੁਤਾਬਕ ਇਸ ਨਾਲ ਬੀ.ਸੀ. ਦੀਆਂ ਵਾਈਨਰੀਜ਼ ਨੂੰ ਹਰ ਸਾਲ 70 ਮਿਲੀਅਨ ਡਾਲਰਾਂ ਦਾ ਫਾਇਦਾ ਹੋਇਆ। ਉਨ੍ਹਾਂ ਆਖਿਆ ਕਿ ਬੀ.ਸੀ. ਲਈ ਵਾਈਨ ਇੰਡਸਟਰੀ ਬਹੁਤ ਜ਼ਿਆਦਾ ਜ਼ਰੂਰੀ ਹੈ, ਭਾਵੇਂ ਇਹ ਓਨੀ ਜ਼ਰੂਰੀ ਵੀ ਨਾ ਹੋਵੇ ਜਿੰਨੀ ਕਿ ਐਨਰਜੀ ਇੰਡਸਟਰੀ ਅਲਬਰਟਾ ਤੇ ਕੈਨੇਡਾ ਲਈ ਅਹਿਮ ਹੈ ।
ਨੌਟਲੇ ਨੇ ਆਖਿਆ ਕਿ ਉਹ ਅਲਬਰਟਾ ਵਾਸੀਆਂ ਨੂੰ ਇਹ ਬੇਨਤੀ ਕਰਦੀ ਹੈ ਕਿ ਅਗਲੀ ਵਾਰੀ ਜਦੋਂ ਉਹ ਵਾਈਨ ਦੇ ਗਿਲਾਸ ਦਾ ਆਰਡਰ ਕਰਨ ਤਾਂ ਇੱਕ ਵਾਰੀ ਆਪਣੇ ਐਨਰਜੀ ਵਰਕਰਜ਼ ਬਾਰੇ ਜ਼ਰੂਰ ਸੋਚ ਲੈਣ। ਇੱਕ ਵਾਰੀ ਆਪਣੇ ਗੁਆਂਢੀਆਂ ਬਾਰੇ ਅਤੇ ਆਪਣੇ ਭਾਈਚਾਰੇ ਬਾਰੇ ਵੀ ਜ਼ਰੂਰ ਸੋਚ ਲੈਣ। ਆਪਣੇ ਪ੍ਰੋਵਿੰਸ ਬਾਰੇ ਸੋਚਣ ਅਤੇ ਇਸ ਤੋਂ ਬਾਅਦ ਅਲਬਰਟਾ ਦੀ ਬੀਅਰ ਦਾ ਆਰਡਰ ਵੀ ਉਹ ਕਰ ਸਕਦੇ ਹਨ।

Facebook Comment
Project by : XtremeStudioz