Close
Menu

ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤ ਦਾ ਈ-1 ਵੀਜ਼ਾ ਮਿਲਣਾ ਸ਼ੁਰੂ

-- 17 May,2015

ਟੋਰਾਂਟੋ,  ਕੈਨੇਡਾ ਦੇ ਨਾਗਰਿਕਾਂ ਨੂੰ ਕੁਝ ਬੀਤੇ ਦਿਨਾਂ ਤੋਂ ਇੰਟਰਨੈਟ ਰਾਹੀਂ ਭਾਰਤ ਦਾ ਈ-ਵੀਜ਼ਾ (ਵੀਜ਼ਾ ਆਨ ਅਰਾਈਵਲ/ਆਨਲਾਈਨ ਵੀਜ਼ਾ) ਮਿਲਣਾ ਸ਼ੁਰੂ ਹੋ ਗਿਆ ਹੈ | ਟੋਰਾਂਟੋ ਵਿਖੇ ਬੀਤੇ ਕੱਲ੍ਹ ਭਾਰਤੀ ਮੂਲ ਦੇ ਲੋਕਾਂ ਅਤੇ ਕੁਝ ਚੋਣਵੇਂ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਕੌਾਸਲ ਜਨਰਲ ਅਖਿਲੇਸ਼ ਮਿਸ਼ਰਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਕੈਨੇਡਾ ਨਾਲ਼ ਸੈਰ-ਸਪਾਟਾ ਅਤੇ ਕਾਰੋਬਾਰੀ ਸਾਂਝ ਵਧਾਉਣ ਲਈ ਆਨਲਾਈਨ ਵੀਜ਼ਾ ਦੀ ਸਹੂਲਤ ਦਿੱਤੀ ਗਈ ਹੈ | ਬੀਤੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਫੇਰੀ ਮੌਕੇ ਇਸ ਦਾ ਐਲਾਨ ਕੀਤਾ ਸੀ | ਇਸ ਪੱਤਰਕਾਰ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਮਿਸ਼ਰਾ ਨੇ ਆਖਿਆ ਕਿ ਜਹਾਜ਼ ਚੜ੍ਹਨ ਤੋਂ ਪਹਿਲਾਂ ਇੰਟਰਨੈਟ ਰਾਹੀਂ ਆਨਲਾਈਨ ਵੀਜ਼ਾ ਅਪਲਾਈ ਕਰਨਾ ਜ਼ਰੂਰੀ ਹੈ ਜਿਸ ਤੋਂ ਬਾਅਦ ਮਿਲ਼ਣ ਵਾਲਾ ਪਿ੍ੰਟ-ਆਊਟ ਯਾਤਰੀ ਨੂੰ ਆਪਣੇ ਕੋਲ ਰੱਖਣਾ ਹੁੰਦਾ ਹੈ | ਉਨ੍ਹਾਂ ਆਖਿਆ ਕਿ ਆਨਲਾਈਨ ਵੀਜ਼ਾ ਲਈ ਪਾਸਪੋਰਟ ਘੱਟ ਤੋਂ ਘੱਟ ਛੇ ਮਹੀਨੇ ਵੈਲਿਡ ਹੋਣਾ ਚਾਹੀਦਾ ਹੈ ਅਤੇ ਭਾਰਤ ‘ਚ ਏਅਰਪੋਰਟ ‘ਤੇ ਇਮੀਗ੍ਰੇਸ਼ਨ ਅਫਸਰ ਨੂੰ ਵਾਪਸੀ ਹਵਾਈ ਟਿਕਟ ਦਿਖਾਉਣੀ ਪੈ ਸਕਦੀ ਹੈ | ਸ੍ਰੀ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਸ੍ਰੀ ਮੋਦੀ ਨੇ ਕੈਨੇਡੀਅਨਜ਼ ਨੂੰ ਭਾਰਤ ਦਾ 10 ਸਾਲ ਦੀ ਮਿਆਦ ਵਾਲਾ ਵੀਜ਼ਾ ਜਾਰੀ ਕਰਨ ਦੀ ਸਹੂਲਤ ਦਾ ਐਲਾਨ ਕੀਤਾ ਸੀ, ਜਿਸ ਨਾਲ ਲੋਕਾਂ ਨੂੰ ਵਾਰ-ਵਾਰ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ |

Facebook Comment
Project by : XtremeStudioz