Close
Menu

ਕੈਨੇਡਾ ਦੇ ਪਾਰਕਡੇਲ ‘ਚ 2 ਔਰਤਾਂ ‘ਤੇ ਚਾਕੂ ਨਾਲ ਹਮਲਾ, ਪੀੜਤ ਗੰਭੀਰ ਜ਼ਖਮੀ

-- 09 April,2017

ਟੋਰਾਂਟੋ— ਟੋਰਾਂਟੋ ਦੇ ਪਾਰਕਡੇਲ ਇਲਾਕੇ ‘ਚ ਸ਼ਨੀਵਾਰ (8 ਅਪ੍ਰੈਲ) ਦੀ ਰਾਤ ਨੂੰ 2 ਔਰਤਾਂ ‘ਤੇ ਤੇਜ ਧਾਰ ਚਾਕੂ ਨਾਲ ਹਮਲਾ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਟੋਰਾਂਟੋ ਦੇ ਇਕ ਪੈਰਾਮਿਡਿਕਸ ਦਾ ਕਹਿਣਾ ਹੈ ਕਿ ਇਕ 60 ਸਾਲਾ ਔਰਤ ਅਤੇ ਇਕ ਨੌਜਵਾਨ ਲੜਕੀ ‘ਤੇ ਤੇਜ ਧਾਰ ਚਾਕੂ ਨਾਲ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈਆਂ। ਦੋਵੇਂ ਔਰਤਾਂ ਨੂੰ ਸਥਾਨਕ ਹਸਪਤਾਲ ਦੇ ਟਰੌਮਾ ਸੈਂਟਰ ‘ਚ ਰੱਖਿਆ ਗਿਆ ਹੈ। ਟੋਰਾਂਟੋ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਪੱਛਮੀ ਕਿੰਗ ਸਟਰੀਟ ਨੇੜੇ ਡਾਊਲਿੰਗ ਅਵੈਨਿਊ ਅਤੇ ਗਲੇਨਾਵਨ ਰੋਡ ਕੋਲ ਲਗਭਗ 10 ਵਜੇ ਇਸ ਘਟਨਾ ਦੇ ਹੋਣ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ। ਪੈਰਾਮਿਡਿਕਸ ਨੇ ਕਿਹਾ ਕਿ 60 ਸਾਲਾ ਔਰਤ ਦੇ ਧੜ ‘ਚ ਛੁਰਾ ਮਾਰਿਆ ਗਿਆ ਅਤੇ ਜਦਕਿ ਨੌਜਵਾਨ ਲੜਕੀ ਦੇ ਗਲ ‘ਤੇ ਛੁਰਾ ਮਾਰਿਆ ਗਿਆ। ਪੁਲਸ ਨੇ ਜਾਣਕਾਰੀ ਦਿੱਤੀ ਕਿ ਅਜੇ ਇਸ ਸੰਬੰਧ ‘ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

Facebook Comment
Project by : XtremeStudioz