Close
Menu

ਕੈਨੇਡਾ ਦੇ ‘ਪੀਅਰਸਨ ਕੌਮਾਂਤਰੀ ਹਵਾਈ ਅੱਡੇ’ ‘ਤੇ ਕਾਮਿਆਂ ਨੇ ਕੀਤੀ ਹੜਤਾਲ

-- 28 July,2017

ਟੋਰਾਂਟੋ— ਕੈਨੇਡਾ ਦੇ ‘ਪੀਅਰਸਨ ਕੌਮਾਂਤਰੀ ਹਵਾਈ ਅੱਡੇ’ ‘ਤੇ ਕੰਮ ਕਰਨ ਵਾਲਾ ਗ੍ਰਾਊਂਡ ਕਰੂ ਨੇ ਵੀਰਵਾਰ ਨੂੰ ਹੜਤਾਲ ਕੀਤੀ। ਇਨ੍ਹਾਂ ਨੇ ਸੋਮਵਾਰ ਨੂੰ ਹੀ ਨੋਟਿਸ ਜਾਰੀ ਕਰ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਹੜਤਾਲ ਕਰਨਗੇ ਅਤੇ ਅਜਿਹਾ ਹੀ ਹੋਇਆ। 
ਕੰਪਨੀ ਨੇ ਮਈ ‘ਚ 250 ਨਵੇਂ ਕਾਮੇ ਰੱਖਣ ਅਤੇ ਕੁੱਝ ਦਿਨਾਂ ਦੀ ਸਿਖਲਾਈ ਦੇਣ ਦਾ ਐਲਾਨ ਕੀਤਾ ਸੀ, ਜਿਸ ਦਾ ਇਨ੍ਹਾਂ ਕਾਮਿਆਂ ਨੇ ਵਿਰੋਧ ਕੀਤਾ ਸੀ।  ਅਸਲ ‘ਚ ਨਵੇਂ ਕਾਮਿਆਂ ਨੂੰ ਕੁੱਝ ਸਮੇਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਕਾਰਨ ਉਹ ਕੰਮ ਚੰਗੀ ਤਰ੍ਹਾਂ ਕੰਮ ਸਮਝ ਨਹੀਂ ਪਾਉਂਦੇ ਅਤੇ ਉਨ੍ਹਾਂ ਕਾਰਨ ਕਈ ਦੁਰਘਟਨਾਵਾਂ ਵਾਪਰ ਰਹੀਆਂ ਹਨ। ਲਗਭਗ 700 ਕਾਮੇ ਹੜਤਾਲ ‘ਤੇ ਹਨ। ਇਹ ਕੰਪਨੀ ਸਨਵਿੰਗ, ਏਅਰ ਟਰਾਂਸਟ,ਏਅਰ ਫਰਾਂਸ਼ ਅਤੇ ਬ੍ਰਿਟਿਸ਼ ਏਅਰਵੇਜ਼ ਵਰਗੀਆਂ 30 ਏਅਰਲਾਈਨਜ਼ ਲਈ ਸੇਵਾਵਾਂ ਨਿਭਾਉਂਦੀ ਹੈ। ਹੜਤਾਲ ਕਾਰਨ ਬਹੁਤ ਸਾਰੇ ਯਾਤਰੀ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਯਾਤਰੀਆਂ ਨੂੰ ਆਪਣੀ ਉਡਾਣ ਬਾਰੇ ਪੂਰੀ ਜਾਣਕਾਰੀ ਚੈੱਕ ਕਰਨ ਲਈ ਵੀ ਕਿਹਾ ਗਿਆ ਹੈ। ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਜੇਕਰ ਬਿਨਾਂ ਕਿਸੇ ਪੱਖ-ਪਾਤ ਦੇ ਡੀਲ ਮੰਨ ਲਈ ਜਾਵੇਗੀ ਤਾਂ ਉਹ ਲੋਕ ਵਾਪਸ ਕੰਮ ‘ਤੇ ਚਲੇ ਜਾਣਗੇ।

Facebook Comment
Project by : XtremeStudioz