Close
Menu

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਤਮਿਲ ਭਾਸ਼ਾ ‘ਚ ‘ਪੋਂਗਲ’ ਦੀ ਵਧਾਈ ਦੇ ਕੇ ਲੁੱਟ ਲਿਆ ਦਿਲ

-- 17 January,2017
ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੇ ਤਮਿਲ ਪਰਵਾਸੀਆਂ ਅਤੇ ਦੁਨੀਆ ਭਰ ਦੇ ਤਮਿਲ-ਭਾਸ਼ੀਆਂ ਨੂੰ ਪੋਂਗਲ ਦੀ ਵਧਾਈ ਦਿੱਤੀ ਅਤੇ ਇਸ ਤਿਉਹਾਰ ਨੂੰ ‘ਸ਼ਾਂਤੀ ਅਤੇ ਖੁਸ਼ੀ’ ਦਾ ਤਿਉਹਾਰ ਦੱਸਿਆ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਇਕ ਵੀਡੀਓ ਵਿਚ ਟਰੂਡੋ ਨੇ ਤਮਿਲ ਭਾਸ਼ਾ ਵਿਚ ‘ਵਕੜਮ’ ਕਿਹਾ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਕੈਨੇਡਾ ਅਤੇ ਦੁਨੀਆ ਭਰ ਦੇ ਤਮਿਲ ਮਿਲ ਕੇ ਪੋਂਗਲ ਦਾ ਤਿਉਹਾਰ ਮਨਾਉਣਗੇ। ਇਸ ਤਿਉਹਾਰ ਦੇ ਹਰ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ‘ਸਾਡੇ ਪਰਿਵਾਰ ਅਤੇ ਪੂਰੇ ਕੈਨੇਡਾ ਵੱਲੋਂ ਮੈਂ ਅਤੇ ਮੇਰੀ ਪਤਨੀ ਸੋਫੀ ਪੋਂਗਲ ਦੀ ਵਧਾਈ ਦਿੰਦੇ ਹਾਂ।’
ਆਪਣੇ ਵਧਾਈ ਸੰਦੇਸ਼ ਵਿਚ ਟਰੂਡੋ ਨੇ ਕੈਨੇਡਾ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਤਮਿਲ ਮੂਲ ਦੇ ਕੈਨੇਡੀਅਨ ਲੋਕਾਂ ਦੀ ਸ਼ਲਾਘਾ ਕੀਤੀ। ਇੱਥੇ ਦੱਸ ਦੇਈਏ ਕਿ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਪੋਂਗਲ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਕ ਪਾਸੇ ਅਮਰੀਕਾ ਵਿਚ ਜਿੱਥੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਫਰਤ ਦੀ ਨੀਂਹ ‘ਤੇ ਰਾਜਨੀਤੀ ਦੀ ਸ਼ੁਰੂਆਤ ਕੀਤੀ, ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੀ ਖੇਤਰੀ ਭਾਸ਼ਾ ਦੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਭਾਰਤੀਆਂ ਨੂੰ ਵਧਾਈ ਸੰਦੇਸ਼ ਦੇਣਾ ਇਕ ਸ਼ਲਾਘਾਯੋਗ ਕਦਮ ਹੈ।
Facebook Comment
Project by : XtremeStudioz