Close
Menu

ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਉਂਟਾਰੀਓ ਦੀ ਮੁੱਖ ਮੰਤਰੀ ਦੀ ਜਦੋ-ਜਹਿਦ ਜਾਰੀ

-- 16 December,2014

wynneਟੋਰਾਂਟੋ, ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਵਿਤਕਰੇ ਦੀ ਗੱਲ ਦੀ ਚਰਚਾ ਰਹਿੰਦੀ ਹੈ ਅਤੇ ਇਸੇ ਤਰ੍ਹਾਂ ਦੀ ਸ਼ਿਕਾਇਤ ਬੀਤੇ ਸਮੇਂ ਤੋਂ ਕੈਨੇਡਾ ਦੇ ਸਭ ਤੋਂ ਵੱਡੇ ਪ੍ਰਾਂਤ ਉਂਟਾਰੀਓ ਦੀ ਮੁੱਖ ਮੰਤਰੀ ਕੈਥਲਿਨ ਵਿੱਨ ਵਲੋਂ ਕੀਤੀ ਜਾ ਰਹੀ ਹੈ। ਵਿੱਨ ਦਾ ਮੰਨਣਾ ਹੈ ਕਿ ਕੈਨੇਡਾ ਦੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਿੱਚ ਚੱਲ ਰਹੀ ਕੇਂਦਰ ਸਰਕਾਰ ਵਲੋਂ ਉਂਟਾਰੀਓ ਨੂੰ ਲੋੜੀਂਦੇ ਅਤੇ ਹੱਕੀ ਫੰਡ ਨਹੀਂ ਦਿੱਤੇ ਜਾ ਰਹੇ। ਦੋਵਾਂ ਆਗੂਆਂ ਦੀ ਇਕ ਸਾਲ ਪਹਿਲਾਂ ਆਹਮੋ-ਸਾਹਮਣੇ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਹਾਰਪਰ ਵੱਲੋਂ ਵਿੱਨ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਅਤੇ ਸੂਬਾਈ ਮੁੱਦੇ ਉਠਾਉਣ ਲਈ ਮੁੱਖ ਮੰਤਰੀ ਵਿੱਨ ਨੂੰ ਕੇਂਦਰੀ ਕੈਬਨਿਟ ਮੰਤਰੀਆਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਦੋਵਾਂ ਵਿਚਕਾਰ 5 ਦਸੰਬਰ, 2013 ਤੋਂ ਬਾਅਦ ਮੀਟਿੰਗ ਨਹੀਂ ਹੋਈ। ਸਤੰਬਰ, ਨਵੰਬਰ ਅਤੇ ਦਸੰਬਰ 2014 ਵਿਚ ਵਿੱਨ ਨੇ ਹਾਰਪਰ ਨੂੰ ਮੁਲਾਕਾਤ ਦਾ ਸਮਾਂ ਦੇਣ ਲਈ ਤਿੰਨ ਚਿੱਠੀਆਂ ਲਿਖੀਆਂ ਪਰ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਵਿੱਨ ਨੂੰ ਮੁਲਾਕਾਤ ਦਾ ਸਮਾਂ ਦੇਣ ਬਾਰੇ ਹੁੰਗਾਰਾ ਨਹੀਂ ਭਰਿਆ। ਇਸ ਦੇ ਉਲਟ ਹਾਰਪਰ ਨੇ ਟੋਰਾਂਟੋ ਏਰੀਆ ਵਿੱਚ ਸ਼ਹਿਰ ਦੇ ਮੇਅਰ ਜੌਨ ਟੋਰੀ ਨਾਲ ਆਪ ਪਹੁੰਚ ਕਰਕੇ ਵੀਰਵਾਰ ਨੂੰ ਇਕ ਘੰਟਾ ਮੀਟਿੰਗ ਕੀਤੀ ਪਰ ਮੁੱਖ ਮੰਤਰੀ ਵਿੱਨ ਨੂੰ ਸਮਾਂ ਨਹੀਂ ਦਿੱਤਾ। ਮੁਲਾਕਾਤ ਲਈ ਜਦੋ-ਜਹਿਦ ਦੌਰਾਨ ਬੀਤੀ 11 ਦਸੰਬਰ ਨੂੰ ਆਪਣੀ ਚਿੱਠੀ ਵਿੱਚ ਮੁੱਖ ਮੰਤਰੀ ਵਿੱਨ ਨੇ ਆਸ ਪ੍ਰਗਟਾਈ ਕਿ ਨਵੇਂ ਸਾਲ ਵਿੱਚ ਪ੍ਰਧਾਨ ਮੰਤਰੀ ਵਲੋਂ ਮੁਲਾਕਾਤ ਲਈ ਸਮਾਂ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਹਾਰਪਰ ਅਤੇ ਕੈਨੇਡਾ ਦੇ ਵਿੱਤ ਮੰਤਰੀ ਜੋਅ ਓਲੀਵਰ ਵਲੋਂ ਵਿੱਨ ਨੂੰ ਨਸੀਹਤ ਵੀ ਲਗਭਗ ਉਹੋ ਜਿਹੀ ਦਿੱਤੀ ਜਾ ਰਹੀ ਹੈ, ਜੋ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਪੰਜਾਬ ਸਰਕਾਰ ਨੂੰ ਦਿੰਦੇ ਰਹਿੰਦੇ ਹਨ ਕਿ ਕੇਂਦਰੀ ਫੰਡਾਂ ਦਾ ਉਚਿਤ ਇਸਤੇਮਾਲ ਕੀਤਾ ਜਾਵੇ ਅਤੇ ਫੰਡਾਂ ਦੀ ਦੁਰਵਰਤੋਂ ਦਾ ਲੇਖਾ-ਜੋਖਾ ਦਿੱਤਾ ਜਾਵੇ।

Facebook Comment
Project by : XtremeStudioz