Close
Menu

ਕੈਨੇਡਾ ਦੇ ਪ੍ਰਧਾਨ ਮੰਤਰੀ ਹਾਰਪਰ ਵੱਲੋਂ ਵਿਸਾਖੀ ‘ਤੇ ਵਧਾਈ

-- 12 April,2015

ਟੋਰਾਂਟੋ, ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵਿਸਾਖੀ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ ਪੇਸ਼ ਕੀਤੀ ਹੈ | ਪ੍ਰਧਾਨ ਮੰਤਰੀ ਦੇ ਦਫਤਰ ਤੋਂ ਮਿਲੀ ਸੂਚਨਾ ਅਨੁਸਾਰ ਹਾਰਪਰ ਨੇ 1699 ਦੀ ਵਿਸਾਖੀ ਨੂੰ ਅਹਿਮ ਦੱਸਿਆ ਹੈ ਕਿਉਂਕਿ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ | ਹਾਰਪਰ ਨੇ ਕਿਹਾ ਕਿ ਭਾਰਤ ‘ਚ ਵਿਸਾਖੀ ਦਾ ਤਿਉਹਾਰ ਕਣਕ ਦੀ ਵਾਢੀ ਦਾ ਪ੍ਰਤੀਕ ਤਿਉਹਾਰ ਹੈ ਜਿਸ ਨੂੰ ਲੋਕ ਖੁਸ਼ੀਆਂ ਨਾਲ਼ ਮਨਾਉਂਦੇ ਹਨ | ਉਨ੍ਹਾਂ ਨੇ ਕੈਨੇਡੀਅਨ ਸਿੱਖਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਨੇਡਾ ਦੇਸ਼ ਦੀ ਖੁਸ਼ਹਾਲੀ ਅਤੇ ਸ਼ਾਂਤੀ ‘ਚ ਸਿੱਖਾਂ ਦੀ ਅਹਿਮ ਭੂਮਿਕਾ ਹੈ |

Facebook Comment
Project by : XtremeStudioz