Close
Menu

ਕੈਨੇਡਾ ਦੇ ਬਿਰਧ ਆਸ਼ਰਮ ‘ਚ 32 ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ

-- 26 January,2014

2014_1image_05_47_510233915old_age_housr-llਓਟਾਵਾ,26 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਇਕ ਬਿਰਧ ਆਸ਼ਰਮ ‘ਚ ਅੱਗ ਲੱਗਣ ਨਾਲ 32 ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਵਾਪਰੇ ਹਾਦਸੇ ‘ਚ ਹੁਣ ਤੱਕ 8 ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਹਨ ਪਰ ਹਾਲੇ ਵੀ 24 ਲੋਕ ਲਾਪਤਾ ਹਨ। ਪੁਲਸ ਨੇ ਉਨ੍ਹਾਂ ਦੇ ਵੀ ਇਸ ਹਾਦਸੇ ‘ਚ ਮਾਰੇ ਜਾਣ ਦੀ ਸ਼ੰਕਾ ਪ੍ਰਗਟ ਕੀਤੀ ਹੈ।
ਅੱਗ ਬੁਝਾਉਣ ਲਈ ਵਰਤਿਆ ਗਿਆ ਪਾਣੀ ਬਰਫ ਬਣ ਚੁੱਕਾ ਹੈ ਅਤੇ ਹੁਣ ਉਸ ਨੂੰ ਇਸ ਤਰ੍ਹਾਂ ਪਿਘਲਾਉਣਾ ਇਕ ਵੱਡੀ ਚੁਣੌਤੀ ਹੈ ਤਾਂਕਿ ਬਰਫ ‘ਚ ਫਸੀਆਂ ਲਾਸ਼ਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।

Facebook Comment
Project by : XtremeStudioz