Close
Menu

ਕੈਨੇਡਾ ਦੇ ਰੱਖਿਆ ਮੰਤਰੀ ਨੇ ਬੋਇੰਗ ਸੌਦਾ ਰੱਦ ਕਰਨ ਦੀ ਦਿੱਤੀ ਧਮਕੀ

-- 02 June,2017

ਟੋਰਾਂਟੋ— ਕੈਨੇਡਾ ਦੇ ਰੱਖਿਆ ਮੰਤਰੀ ਨੇ ਇਕ ਵਾਰ ਮੁੜ ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਕੋਲੋਂ 18 ਫਾਈਟਰ ਜੈੱਟ ਹਵਾਈ ਜਹਾਜ਼ ਖਰੀਦਣ ਸਬੰਧੀ ਸੌਦੇ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਕਿਉਂਕਿ ਉਸ ਨੇ ਕੈਨੇਡਾ ਦੀ ਹਵਾਈ ਜਹਾਜ਼ ਬਣਾਉਣ ਵਾਲੀ ਇਕ ਕੰਪਨੀ ਬੰਬਾਡੀਅਰ ਵਿਰੁੱਧ ਬੇਲੋੜੇ ਵਪਾਰ ਦੀ ਸ਼ਿਕਾਇਤ ਕੀਤੀ ਹੈ।ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀਰਵਾਰ ਇੱਥੇ ਕਿਹਾ ਕਿ ਸਾਡੀ ਹਵਾਈ ਜਹਾਜ਼ ਨਿਰਮਾਤਾ ਕੰਪਨੀ ਵਿਰੁੱਧ ਬੋਇੰਗ ਦੀ ਕਾਰਵਾਈ ਬੇਬੁਨਿਆਦ ਹੈ ਅਤੇ ਇਹ ਕੰਪਨੀ ਭਰੋਸੇਯੋਗ ਭਾਈਵਾਲੀ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਪਰ ਹਾਰਨੇਟ ਲੜਾਕੂ ਹਵਾਈ ਜਹਾਜ਼ ਖਰੀਦਣ ਲਈ ਇਕ ਭਰੋਸੇਯੋਗ ਕਾਰੋਬਾਰੀ ਭਾਈਵਾਲੀ ਦੀ ਲੋੜ ਹੈ। ਉਨ੍ਹਾਂ ਬੋਇੰਗ ਨੂੰ ਆਪਣੀ ਸ਼ਿਕਾਇਤ ਵਾਪਿਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਇਹ ਸੌਦਾ ਰੱਦ ਕਰਨ ਤਕ ਦੀ ਵੀ ਧਮਕੀ ਦਿੱਤੀ।

Facebook Comment
Project by : XtremeStudioz