Close
Menu

ਕੈਨੇਡਾ ਦੇ ਲੋਕ ਸਮਾਜਿਕ ਮਾਮਲਿਆਂ ਦੇ ਪ੍ਰਤੀ ਗੰਭੀਰ

-- 30 September,2015

ਟੋਰਾਂਟੋ— ਕੈਨੇਡਾ ਦੇ ਲੋਕ ਬੇਹੱਦ ਸਮਝਦਾਰ ਹੁੰਦੇ ਹਨ ਅਤੇ ਸਮਾਜਿਕ ਮਾਮਲਿਆਂ ਪ੍ਰਤੀ ਗੰਭੀਰ ਰਹਿੰਦੇ ਹਨ। ਇਹ ਗੱਲ ਸਾਹਮਣੇ ਆਈ ਹੈ ਇਕ ਸਰਵੇਖਣ ਵਿਚ। ਇਸ ਸਰਵੇਖਣ ਮੁਤਾਬਕ ਇਸ ਦੇਸ਼ ਦੇ ਲੋਕ ਸਵੈ-ਇੱਛਾ ਮੌਤ, ਰਿਟਾਇਰਮੈਂਟ ਦੀ ਉਮਰ ਘਟਾਉਣ, ਕਾਨੂੰਨੀ ਅੱਤਿਆਚਾਰ ਦੀ ਰੋਕਥਾਮ ਆਦਿ ਵਰਗੇ ਮਸਲਿਆਂ ਨੂੰ ਅਹਿਮੀਅਤ ਦਿੰਦੇ ਹਨ ਅਤੇ ਇਨ੍ਹਾਂ ਦਾ ਹੱਲ ਚਾਹੁੰਦੇ ਹਨ।
ਦੇਸ਼ ਦੇ ਲੋਕ ਭੰਗ ਦੀ ਵਰਤੋਂ ਅਤੇ ਵੇਸਵਾਪੁਣੇ ਨੂੰ ਵੀ ਕਾਨੂੰਨੀ ਜਾਮਾ ਪਹਿਨਾਉਣ ਦੀ ਮੰਗ ਕਰਦੇ ਹਨ। ਔਰਤਾਂ ਵੀ ਇਨ੍ਹਾਂ ਮੰਗਾਂ ਵਿਤ ਵੱਧ-ਚੜ੍ਹ ਕੇ ਯੋਗਦਾਨ ਪਾਉਂਦੀਆਂ ਹਨ। ਕੈਨੇਡਾ ਦੇ ਲੋਕ ਹਰ ਸਮਾਜਿਕ ਮੁੱਦੇ ਨੂੰ ਸਮਾਂ ਦਿੰਦੇ ਹਨ, ਉਸ ਬਾਰੇ ਸੋਚਦੇ ਤੇ ਗੱਲ ਕਰਦੇ ਹਨ। ਸਾਰਿਆਂ ਦੇ ਇਨ੍ਹਾਂ ਮੁੱਦਿਆਂ ਬਾਰੇ ਵਿਚਾਰ ਹਨ।

Facebook Comment
Project by : XtremeStudioz