Close
Menu

ਕੈਨੇਡਾ ਦੇ ਵਿਦੇਸ਼ ਮੰਤਰੀ ਅਸਤੀਫ਼ਾ ਦੇ ਕੇ ਟੋਰਾਂਟੋ ‘ਚ ਕਰਨਗੇ ਪ੍ਰਾਈਵੇਟ ਨੌਕਰੀ

-- 06 February,2015

ਔਟਵਾ, ਕੈਨੇਡਾ ਦੇ ਵਿਦੇਸ਼ ਮੰਤਰੀ ਜੌਨ ਬੇਅਰਡ ਨੇ ਬੀਤੇ ਮੰਗਰਲਵਾਰ ਅਸਤੀਫ਼ਾ ਦੇ ਦਿੱਤਾ ਹੈ ਉਨ੍ਹਾਂ ਸੰਸਦ ਵਿੱਚ ਖੜ੍ਹੇ ਹੋਕੇ ਆਪਣੇ 20 ਸਾਲ ਦੇ ਸਿਆਸੀ ਜੀਵਨ ਦੇ ਅੰਤ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਇਸ ਵਾਰ ਮੁੜ ਸੰਸਦੀ ਚੋਣ ਵੀ ਨਹੀਂ ਲੜਨਗੇ ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੇ ਵਧੀਆ ਭਵਿੱਖ ਲਈ ਹਮੇਸ਼ਾ ਆਸਵੰਦ ਰਹਿਣਗੇ। 45 ਸਾਲਾ ਜੌਨ ਬੇਅਰਡ ਪਹਿਲੀ ਵਾਰ ਸਾਲ 2006 ‘ਚ ਔਟਵਾ ਪੱਛਮੀ-ਨੇਪੀਅਨ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਤੇ ਉਸ ਤੋਂ ਬਾਅਦ 2008 ਤੇ 2011 ਦੀ ਚੋਣ ਵੀ ਉਨ੍ਹਾਂ ਨੇ ਜਿੱਤੀ ਸੀ। ਉਨ੍ਹਾਂ ਵੱਲੋਂ ਭਲਕੇ ਭਾਵ ਮੰਗਲ਼ਵਾਰ ਨੂੰ ਅਸਤੀਫ਼ਾ ਦੇਣ ਦੀ ਸੰਭਾਵਨਾ ਹੈ। ਪੋਸਟ-ਮੀਡੀਆ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ਼ ਖ਼ਬਰ ਦਿੱਤੀ ਹੈ ਕਿ ਸ੍ਰੀ ਜੌਨ ਬੇਅਰਡ ਵੱਲੋਂ ਹੁਣ ਨਿਜੀ ਖੇਤਰ ਵਿੱਚ ਕੋਈ ਨੌਕਰੀ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਖ਼ਬਰ ਪਹਿਲਾਂ ਉਨ੍ਹਾਂ ਦੇ ਕਿਸੇ ਖ਼ਾਸ ਦੋਸਤ ਨੇ ਹੀ ਮੀਡੀਆ ਨਾਲ਼ ਸਾਂਝੀ ਕੀਤੀ ਹੈ। ਬੇਅਰਡ ਵਿਦੇਸ਼ ਮੰਤਰਾਲੇ ਤੋਂ ਇਲਾਵਾ 9 ਹੋਰ ਮੰਤਰਾਲਿਆਂ ਦਾ ਚਾਰਜ ਵੀ ਪਹਿਲਾਂ ਸੰਭਾਲ਼ ਚੁੱਕੇ ਹਨ। ਉਨ੍ਹਾਂ ਨੂੰ ਹੁਣ ਲਗਦਾ ਹੈ ਕਿ ਹੁਣ ਸਿਆਸਤ ਨੂੰ ਅਲਵਿਦਾ ਆਖ ਦੇਣਾ ਚਾਹੀਦਾ ਹੈ। ਅਜਿਹਾ ਫ਼ੈਸਲਾ ਉਨ੍ਹਾਂ ਨੇ ਨਿਜੀ ਕਾਰਣਾਂ ਕਰ ਕੇ ਲਿਆ ਹੈ। ਹਾਲ਼ੇ ਇਹ ਪਤਾ ਨਹੀਂ ਲੱਗ ਸਕਿਆ ਕਿ ਸ੍ਰੀ ਬੇਅਰਡ ਕਿਹੜੀ ਖ਼ਾਸ ਨੌਕਰੀ ਕਰਨਗੇ ਪਰ ਇੰਨਾ ਕੁ ਜ਼ਰੂਰ ਪਤਾ ਲੱਗਾ ਹੈ ਕਿ ਉਹ ਟੋਰਾਂਟੋ ਦੇ ਕਿਸੇ ਨਿਜੀ ਅਦਾਰੇ ਵਿੱਚ ਕੋਈ ਨੌਕਰੀ ਹੀ ਕਰਨਗੇ। ਦੋਸਤ ਨੇ ਦੱਸਿਆ ਕਿ ਬੇਅਰਡ ਸਮਝਦੇ ਹਨ ਕਿ ਪਿਛਲੇ 20 ਵਰ੍ਹਿਆਂ ਤੋਂ ਉਹ ਸਿਆਸਤ ‘ਚ ਹਨ ਤੇ ਹੁਣ ਉਨ੍ਹਾਂ ਨੂੰ ਕਿਸੇ ਹੋਰ ਖੇਤਰ ‘ਚ ਆਪਣਾ ਕੈਰੀਅਰ ਅਜ਼ਮਾਉਣਾ ਚਾਹੀਦਾ ਹੈ। ਕੈਨੇਡਾ ‘ਚ ਜੇ ਕੋਈ ਵਿਅਕਤੀ 10 ਮੰਤਰਾਲਿਆਂ ਦਾ ਚਾਰਜ ਸਫ਼ਲਤਾਪੂਰਬਕ ਸੰਭਾਲ਼ ਚੁੱਕਾ ਹੈ, ਤਦ ਉਸ ਦੀ ਯੋਗਤਾ ਉਤੇ ਕੋਈ ਸ਼ੱਕ ਤਾਂ ਕਦੇ ਕਰ ਹੀ ਨਹੀਂ ਸਕਦਾ। ਅਜਿਹਾ ਵਿਅਕਤੀ ਨਿਸ਼ਚਤ ਤੌਰ ‘ਤੇ ਜਿਸ ਵੀ ਖੇਤਰ ‘ਚ ਜਾਵੇਗਾ, ਉਸ ਨੂੰ ਵਧੀਆ ਤਰੀਕੇ ਵਿਵਸਥਤ ਹੀ ਕਰੇਗਾ। ਪਿਛਲੇ ਵਰ੍ਹੇ 18 ਮਾਰਚ ਨੂੰ ਕੈਨੇਡਾ ਦੇ ਵਿੱਤ ਮੰਤਰੀ ਜਿਮ ਫ਼ਲਾਹਰਟੀ ਨੇ ਅਸਤੀਫ਼ਾ ਦੇ ਦਿੱਤਾ ਸੀ ਤੇ ਹੁਣ ਜੌਨ ਬੇਅਰਡ ਨੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਇੰਝ ਸਟੀਫ਼ਨ ਹਾਰਪਰ ਨੂੰ ਇੱਕ ਸਾਲ ਤੋਂ ਵੀ ਘੱਟ ਸਮੇਂ ਅੰਦਰ ਆਪਣੀ ਕੈਬਿਨੇਟ ਦੇ ਦੋ ਮੰਤਰੀ ਗੁਆਉਣੇ ਪਏ ਹਨ। ਫ਼ਲਾਹਰਟੀ ਨੇ ਵੀ ਖ਼ਜ਼ਾਨਾ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਪ੍ਰਾਈਵੇਟ ਖੇਤਰ ਦੀ ਕੋਈ ਨੌਕਰੀ ਕਰਨ ਦਾ ਮਨ ਬਣਾਇਆ ਹੋਇਆ ਸੀ ਪਰ 10 ਅਪ੍ਰੈਲ, 2014 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਅਗਰ ਉਹ ਆਉਣ ਵਾਲੇ ਸਮੇਂ ਵਿੱਚ ਕੰਜ਼ਰਵਟਿਵ ਪਾਰਟੀ ਦੇ ਲੀਡਰ ਬਣਨ ਦੀ ਇੱਛਾ ਰਖਦੇ ਹੋਣ ਤਾਂ ਉਹ ਇਹ ਸੋਚਦੇ ਹੋਣ ਕਿ ਸਟੀਫਨ ਹਾਰਪਰ ਦੀ ਅਗਵਾਈ ਵਿੱਚ ਲੜੀਆਂ ਜਾਣ ਵਾਲੀਆਂ ਇਸ ਸਾਲ ਦੀਆਂ ਚੋਣਾਂ ਵਿੱਚ ਪਾਰਟੀ ਵਧੀਆ ਪ੍ਰਦਰਸ਼ਨ ਨਹੀਂ ਕਰਦੀ ਤਾਂ ਇਸ ਨਾਲ ਉਨ੍ਹਾਂ ਦੀ ਸਿਆਸੀ ਛਵੀ ਨੂੰ ਢਾਹ ਨਹੀਂ ਲੱਗੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਲੀਡਰਸ਼ਿਪ ਵਿੱਚ ਹਿੱਸਾ ਲੈਣਾ ਸੌਖਾ ਹੋ ਜਾਵੇਗਾ। ਕੈਨੇਡਾ ਦੀਆਂ ਆਮ ਸੰਸਦੀ ਚੋਣਾਂ ਇਸੇ ਵਰ੍ਹੇ 19 ਅਕਤੂਬਰ ਨੂੰ ਹੋਣੀਆਂ ਤੈਅ ਹਨ।

Facebook Comment
Project by : XtremeStudioz