Close
Menu

ਕੈਨੇਡਾ ਦੇ ਵੀਜ਼ੇ ਲਈ ਨਵਾਂ ਕਾਨੂੰਨ

-- 02 August,2015

ਟੋਰਾਂਟੋ, 2 ਅਗਸਤ- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਆਨ-ਲਾਈਨ ਵੀਜ਼ਾ ਅਪਲਾਈ ਕਰਨ ਦੀ ਨਵੀਂ ਵਿਵਸਥਾ ਬੀਤੇ ਕੱਲ੍ਹ ਤੋਂ ਸ਼ੁਰੂ ਕੀਤੀ ਗਈ ਹੈ | ਇਸ ਵਿਵਸਥਾ ਰਾਹੀਂ (ਬਰਤਾਨੀਆ, ਜਪਾਨ, ਆਸਟਰੇਲੀਆ, ਫਰਾਂਸ ਸਮੇਤ 50 ਦੇ ਕਰੀਬ) ਦੇਸ਼ਾਂ ਦੇ ਉਹ ਨਾਗਰਿਕ ਇਲੈਕਟ੍ਰਾਨਿਕ ਟਰੈਵਲ ਆਥੋਰਾਈਜ਼ੇਸ਼ਨ (ਈ.ਟੀ.ਏ.) ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੂੰ ਜਹਾਜ਼ ਰਾਹੀਂ ਕੈਨੇਡਾ ਜਾਣ ਵਾਸਤੇ ਕੈਨੇਡੀਅਨ ਦੂਤਘਰ ਤੋਂ ਵੀਜ਼ਾ ਲੈਣ ਦੀ ਲੋੜ ਨਹੀਂ | 15 ਮਾਰਚ 2016 ਤੋਂ ਈ. ਟੀ. ਏ. ਤੋਂ ਬਿਨਾਂ ਕੈਨੇਡਾ ਦੀ ਫਲਾਈਟ ਵਿਚ ਨਹੀਂ ਬੈਠਿਆ ਜਾ ਸਕੇਗਾ | ਕੈਨੇਡਾ ਦੇ ਗਵਾਂਢੀ ਦੇਸ਼ ਅਮਰੀਕਾ ਦੇ ਨਾਗਰਿਕਾਂ ਨੂੰ ਈ. ਟੀ. ਏ. ਤੋਂ ਛੋਟ ਦਿੱਤੀ ਗਈ ਹੈ ਜਦਕਿ ਅਮਰੀਕਾ ‘ਚ ਰਹਿੰਦੇ ਗਰੀਨ ਕਾਰਡ ਹੋਲਡਰ ਵਿਦੇਸ਼ੀਆਂ ਲਈ ਈ. ਟੀ. ਏ. ਲਾਜ਼ਮੀ ਹੈ | ਈ. ਟੀ. ਏ. ਦੀ ਫੀਸ 7 ਡਾਲਰ ਰੱਖੀ ਗਈ ਹੈ ਆਨਲਾਇਨ ਅਪਲਾਈ ਕਰਨ ਸਮੇਂ ਕ੍ਰੈਡਿਟ ਕਾਰਡ ਨਾਲ ਅਦਾ ਕੀਤੀ ਜਾ ਸਕਦੀ ਹੈ | ਇਕ ਵਾਰ ਅਪਲਾਈ ਕਰਨ ‘ਤੇ ਈ. ਟੀ. ਏ. ਮਿਲ਼ ਜਾਵੇ ਤਾਂ ਉਸ ਦੀ ਮਿਆਦ 5 ਸਾਲ ਜਾਂ ਪਾਸਪੋਰਟ ਦੀ ਮਿਆਦ ਖਤਮ ਹੋਣ ਤੱਕ ਹੁੰਦੀ ਹੈ | ਯਾਦ ਰਹੇ ਕਿ ਈ. ਟੀ. ਏ. ਅਪਲਾਈ ਕਰਨ ਸਮੇਂ ਜਿਹੜਾ ਪਾਸਪੋਰਟ ਨੰਬਰ ਦਿੱਤਾ ਜਾਂਦਾ ਹੈ, ਉਸ ਪਾਸਪੋਰਟ ‘ਤੇ ਹੀ ਸਫਰ ਕੀਤਾ ਜਾ ਸਕਦਾ ਹੁੰਦਾ ਹੈ ਭਾਵ ਨਵਾਂ ਪਾਸਪੋਰਟ ਮਿਲਣ ‘ਤੇ ਨਵੀਂ ਈ. ਟੀ. ਏ. ਅਪਲਾਈ ਕਰਨਾ ਜ਼ਰੂਰੀ ਕੀਤਾ ਗਿਆ ਹੈ | ਹਵਾਈ ਜਹਾਜ਼ ਰਾਹੀਂ ਕੈਨੇਡਾ ਜਾਣ ਵਾਸਤੇ ਈ. ਟੀ. ਏ. ਪ੍ਰਣਾਲੀ ਬਣਾਈ ਗਈ ਹੈ ਜਦਕਿ ਸੜਕੀ ਤੇ ਜਲ ਮਾਰਗ ਰਾਹੀਂ ਕੈਨੇਡਾ ‘ਚ ਦਾਖਿਲ ਹੋਣ ਲਈ ਈ. ਟੀ. ਏ. ਦੀ ਲੋੜ ਨਹੀਂ |

Facebook Comment
Project by : XtremeStudioz