Close
Menu

ਕੈਨੇਡਾ ਦੇ ਵੋਘਨ ਸਥਿਤ ਬੈਕੁਅਟ ਹਾਲ ‘ਚ ਹੋਈ ਗੋਲੀਬਾਰੀ, 1 ਗੰਭੀਰ ਜ਼ਖਮੀ

-- 01 April,2017

ਵੋਘਨ—ਸ਼ੁੱਕਰਵਾਰ (31 ਮਾਰਚ) ਦੀ ਰਾਤ ਨੂੰ ਵੋਘਨ ਦੇ ਇਕ ਵੈਕੁਅਟ ਹਾਲ ‘ਚ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਯਾਰਕ ਸਥਾਨਕ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੋਲੀਵਾਰੀ ਹੋਣ ਤੋਂ ਬਾਅਦ ਹਾਈਵੇਅ 7 ਨੇੜੇ 100 ਰੇਜੀਨਾ ਰੋੜ ‘ਤੇ ਲਗਭਗ 8 ਵਜੇ ਬੁਲਾਇਆ ਗਿਆ। ਪੁਲਸ ਦੋਸ਼ੀ ਵਿਅਕਤੀ ਦੀ ਭਾਲ ਲਈ ਮੌਕੇ ‘ਤੇ ਪਹੁੰਚੀ ਅਤੇ ਇਸ ਦੌਰਾਨ ਪੀੜਤ ਵਿਅਕਤੀ ਨੂੰ ਤੁਰੰਤ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ।
ਵੀਲਚੇਅਰ ਹਾਕੀ ਖਿਡਾਰੀਆਂ ਲਈ ਚੈਰੀਟੇਬਲ ਸਮਾਰੋਹ ਦੀ ਮੇਜ਼ਬਾਨੀ ਕਰ ਰਹੇ ਬੈਕੁਅਟ ਹਾਲ ਦੇ ਅਟੈਂਡਰਜ਼ ਨੇ ਦੱਸ਼ਿਆ ਕਿ ਗੋਲੀਬਾਰੀ ਬੈਕੁਅਟ ਹਾਲ ਦੇ ਪਾਰਕ ਲਾਟ ‘ਚ ਹੋਈ। ਪੀੜਤ ਬਹੁਤ ਗੰਭੀਰ ਰੂਪ ‘ਚ ਜ਼ਖਮੀ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਸੰਬੰਧ ‘ਚ ਅਜੇ ਤੱਕ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਨਤਕ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ।

Facebook Comment
Project by : XtremeStudioz