Close
Menu

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਲੈਣਗੇ ‘ਨਾਫਟਾ ਬੈਠਕ’ ‘ਚ ਹਿੱਸਾ

-- 06 April,2017

ਓਟਾਵਾ— ਕੈਨੇਡਾ ‘ਚ ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਨੂੰ ਆਉਣ ਵਾਲੀ ਲਿਬਰਲ ਕੈਬਨਿਟ ਬੈਠਕ ਵਿੱਚ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹਿਣ ਲਈ ਸੱਦਾ ਦਿੱਤਾ ਗਿਆ ਹੈ। ਉਹ ਕੈਨੇਡਾ ਦੇ 18ਵੇਂ ਪ੍ਰਧਾਨ ਮੰਤਰੀ ਰਹੇ ਹਨ। ਉਨ੍ਹਾਂ ਨੇ ਸਤੰਬਰ 1984 ਤੋਂ ਜੂਨ 1993 ਤਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਸੇਵਾ ਕੀਤੀ ਹੈ। ਇਸ ਬੈਠਕ ‘ਚ ਉੱਤਰੀ ਅਮਰੀਕਨ ਮੁਫਤ ਵਪਾਰ ਸਮਝੌਤੇ (ਨਾਫਟਾ) ਉੱਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ। 20 ਸਾਲ ਪਹਿਲਾਂ ਮਲਰੋਨੀ ਨੇ ਹੀ ਇਸ ਡੀਲ ਨੂੰ ਸਿਰੇ ਚੜ੍ਹਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹੁਣ ਨਾਫਟਾ ਦਾ ਭਵਿੱਖ ਖਤਰੇ ਵਿੱਚ ਪਿਆ ਹੋਇਆ ਹੈ।

ਸੂਤਰਾਂ ਮੁਤਾਬਕ ਮਲਰੋਨੀ ਨੇ ਵੀਰਵਾਰ ਸਵੇਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਦਾ ਅਤੇ ਕੈਨੇਡਾ-ਅਮਰੀਕਾ ਦੀ ਕੈਬਨਿਟ ਕਮੇਟੀ ਦੀ ਬੈਠਕ ਵਿੱਚ ਹਿੱਸਾ ਲੈਣ ਦਾ ਸੱਦਾ ਪੱਤਰ ਸਵੀਕਾਰ ਕਰ ਲਿਆ ਹੈ। ਇਹ ਗੱਲਬਾਤ ਨਾਫਟਾ ਦੇ ਭਵਿੱਖ ਦੇ ਦੁਆਲੇ ਹੀ ਘੁੰਮਣ ਦੀ ਸੰਭਾਵਨਾ ਹੈ। ਇਹ ਇੱਕ ਅਜਿਹਾ ਵਪਾਰਕ ਸਮਝੌਤਾ ਹੈ, ਜਿਸ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਮੁੜ ਗੱਲਬਾਤ ਕਰਨੀ ਚਾਹੁੰਦੇ ਹਨ।
ਮਲਰੋਨੀ, ਟਰੰਪ ਦੇ ਦੋਸਤ ਹਨ ਤੇ ਫਲੋਰਿਡਾ ਵਿੱਚ ਉਨ੍ਹਾਂ ਦੇ ਗੁਆਂਢੀ ਵੀ ਹਨ। ਉਨ੍ਹਾਂ ਦੀ ਅਮਰੀਕਾ ਨਾਲ ਗੱਲਬਾਤ ਵਿੱਚ ਕੋਈ ਰਸਮੀ ਭੂਮਿਕਾ ਨਹੀਂ ਹੈ ਪਰ ਉਨ੍ਹਾਂ ਦੀ ਕੈਨੇਡੀਅਨ ਅਧਿਕਾਰੀਆਂ ਵੱਲੋਂ ਇੱਕ ਤਜ਼ਰਬੇਕਾਰ ਤੇ ਸੁਲਝੇ ਹੋਏ ਸਿਆਸਤਦਾਨ ਵਜੋਂ ਰਾਇ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਲਰੋਨੀ ਨੇ 1990 ਵਿੱਚ ਜਾਰਜ ਡਬਲਿਊ ਬੁਸ਼ ਤੇ ਮੈਕਸੀਕੋ ਦੇ ਰਾਸ਼ਟਰਪਤੀ ਕਾਰਲੌਸ ਸੈਲੀਨਾਸ ਨੂੰ ਨਾਫਟਾ ਬਾਰੇ ਗੱਲ ਕਰਨ ਵਿੱਚ ਮਦਦ ਕੀਤੀ ਸੀ।
Facebook Comment
Project by : XtremeStudioz