Close
Menu

ਕੈਨੇਡਾ ਦੇ ਸਿਰ ਸਜਿਆ ‘ਪੰਜਾਬੀ ਤਾਜ’, ਮਾਂ ਬੋਲੀ ਪਹੁੰਚੀ ਉੱਚੇ ਸਥਾਨ ‘ਤੇ

-- 04 August,2017

ਟੋਰਾਂਟੋ— ਕੈਨੇਡਾ ‘ਚ ਬਹੁਤ ਸਾਰੇ ਪੰਜਾਬੀ ਰਹਿ ਰਹੇ ਹਨ। 2016 ਦੇ ਅੰਕੜਿਆਂ ਮੁਤਾਬਕ ਪੰਜਾਬੀ ਮਾਂ ਬੋਲੀ ਕੈਨੇਡਾ ‘ਚ ਪ੍ਰਵਾਸੀਆਂ ਵਲੋਂ ਬੋਲੀ ਜਾਂਦੀ ਤੀਸਰੇ ਨੰਬਰ ਦੀ ਭਾਸ਼ਾ ਬਣ ਗਈ ਹੈ। ਇਸ ਤੋਂ ਭਾਵ ਹੈ ਕਿ ਪੰਜਾਬੀ ਲੋਕ ਘਰਾਂ ‘ਚ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ। ਵਿਦੇਸ਼ ‘ਚ ਜਾ ਕੇ ਵੀ ਲੋਕ ਆਪਣੀ ਮਾਂ-ਬੋਲੀ ਨੂੰ ਨਹੀਂ ਭੁੱਲੇ।  ਬ੍ਰਿਟਿਸ਼ ਕੋਲੰਬੀਆ ‘ਚ ਤਾਂ ਸਭ ਤੋਂ ਵਧ ਪੰਜਾਬੀ ਲੋਕ ਹਨ ਅਤੇ ਉਹ ਪੰਜਾਬੀ ਭਾਸ਼ਾ ਹੋ ਬੋਲਦੇ ਹਨ। ਹਾਲਾਂਕਿ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 5 ਸਾਲਾਂ ‘ਚ ਤੇਜ਼ੀ ਨਾਲ ਵਧੀ ਹੈ ਅਤੇ ਆਸ ਹੈ ਕਿ ਇਹ ਵੀ ਉੱਚੀਆਂ ਬੁਲੰਦੀਆਂ ਨੂੰ ਛੂਹ ਲਵੇਗੀ। ਉਂਝ ਤਾਂ ਕੈਨੇਡਾ ਦੀਆਂ ਰਾਸ਼ਟਰੀ ਭਾਸ਼ਾਵਾਂ ਫਰੈਂਚ ਅਤੇ ਅੰਗਰੇਜ਼ੀ ਹਨ ਫਿਰ ਵੀ ਕੈਨੇਡਾ ‘ਚ ਰਹਿ ਰਹੇ 7.6 ਮਿਲੀਅਨ ਲੋਕ ਘਰ ‘ਚ ਅੰਗਰੇਜ਼ੀ ਜਾਂ ਫਰੈਂਚ ਦੀ ਥਾਂ ਹੋਰ ਭਾਸ਼ਾਵਾਂ ਹੀ ਬੋਲਦੇ ਹਨ। ਇੱਥੇ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ 18 ਫੀਸਦੀ ਹੈ ਅਤੇ ਲਗਭਗ 5,68,375 ਲੋਕ ਘਰਾਂ ‘ਚ ਪੰਜਾਬੀ ਹੀ ਬੋਲਦੇ ਹਨ। ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 175,000 ਹੈ। ਤਾਮਿਲ ਤੇ ਗੁਜਰਾਤੀ ਭਾਸ਼ਾਵਾਂ ਟਾਪ 22 ਤਕ ਹੀ ਆਪਣਾ ਸਥਾਨ ਬਣਾ ਸਕੀਆਂ ਹਨ। ਪੰਜਾਬੀ ਤੋਂ ਉੱਪਰ ਪਹਿਲੇ ਸਥਾਨ ‘ਤੇ ਚੀਨ ਦੀ ਭਾਸ਼ਾ ਮਾਨਦਾਰੀਨ ਅਤੇ ਦੂਜੇ ਨੰਬਰ ‘ਤੇ ਵੀ ਚੀਨ ਦੀ ਭਾਸ਼ਾ ਕੰਟੋਨੀਜ਼  ਹੈ।

Facebook Comment
Project by : XtremeStudioz