Close
Menu

ਕੈਨੇਡਾ ਨੇ ਵੇਸਵਾਪੁਣੇ ‘ਤੇ ਲੱਗੀ ਪਾਬੰਦੀ ਹਟਾਈ

-- 21 December,2013

prostituteਓਟਾਵਾ,21 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ਦੇ ਸੁਪਰੀਮ ਕੋਰਟ ਨੇ ਇਕ ਇਤਿਹਾਸਕ ਫੈਸਲੇ ਵਿਚ ਦੇਸ਼ ‘ਚ ਵੇਸਵਾਪੁਣੇ ‘ਤੇ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਅਸੰਵਿਧਾਨਿਕ ਕਰਾਰ ਦਿੰਦੇ ਹੋਏ ਹਟਾ ਦਿੱਤਾ ਹੈ।
ਆਪਣੇ ਫੈਸਲੇ ਵਿਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਇਸ ਪੇਸ਼ੇ ‘ਤੇ ਲਗਾਈਆਂ ਗਈਆਂ ਪਾਬੰਦੀਆਂ ਅਸੰਵਿਧਾਨਿਕ ਸਨ, ਕਿਉਂਕਿ ਇਸ ਕਾਰਨ ਯੌਨਕਰਮੀਆਂ ਨੂੰ ਸੁਰੱਖਿਆ ਨਹੀਂ ਮਿਲਦੀ ਸੀ। ਇਸ ਫੈਸਲੇ ਤੋਂ ਬਾਅਦ ਹੁਣ ਦੇਹ ਵਪਾਰ ਨੂੰ ਕਾਨੂੰਨੀ ਸਹਾਰਾ ਮਿਲੇਗਾ।
ਅਦਾਲਤ ਦਾ ਇਹ ਫੈਸਲਾ ਇਕ ਸਾਲ ਤੋਂ ਬਾਅਦ ਪ੍ਰਭਾਵੀ ਹੋਵੇਗਾ, ਉਦੋਂ ਤੱਕ ਸੰਸਦ ਨੂੰ ਦੇਹ ਵਪਾਰ ਨੂੰ ਕੰਟਰੋਲ ਕਰਨ ‘ਤੇ ਵਿਚਾਰ ਕਰਨ ਦਾ ਸਮਾਂ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਤਕਨੀਕੀ ਰੂਪ ਨਾਲ ਵੇਸਵਾਪੁਣੇ ਜਾਇਜ਼ ਸਮਝਿਆ ਜਾਂਦਾ ਹੈ ਪਰ ਇਸ ਨਾਲ ਜੁੜੀਆਂ ਕਈ ਗਤੀਵਿਧੀਆਂ ਗੈਰ-ਕਾਨੂੰਨੀ ਹਨ, ਜਿਸ ਵਿਚ ਇਸ ਰਾਹੀਂ ਕਿਸੇ ਦੂਜੇ ਵੱਲੋਂ ਕਮਾਏ ਗਏ ਪੈਸੇ ‘ਤੇ ਜੀਵਨ ਬਤੀਤ ਕਰਨਾ ਵੀ ਸ਼ਾਮਲ ਹੈ।
ਮਾਮਲੇ ਦੀ ਸੁਣਵਾਈ ਕਰਦੇ ਹੋਏ ਮੁੱਖ ਜਸਟਿਸ ਵੀਵਰਲੀ ਮੈਕਲਾਸ਼ਿਨ ਨੇ ਕਿਹਾ ਕਿ ਕਈ ਯੌਨ ਕਰਮੀਆਂ ਨੂੰ ਕੋਈ ਸਾਰਥਕ ਰੋਜ਼ਗਾਰ ਉਪਲੱਬਧ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਰੋਜ਼ਗਾਰ ਵਿਚ ਉਤਰਨਾ ਪੈਂਦਾ ਹੈ। ਜਸਟਿਸ ਮੈਕਲਾਸ਼ਿਨ ਨੇ ਸੰਘੀ ਸਰਕਾਰ ਦੀ ਉਸ ਅਪੀਲ ਨੂੰ ਸਿਰੇ ਤੋਂ ਰੱਦ ਕਰ ਦਿੱਤਾ, ਜਿਸ ਵਿਚ ਉਸ ਨੇ ਦਲੀਲ ਦਿੱਤੀ ਸੀ ਕਿ ਕਾਨੂੰਨ ਦੇ ਕਾਰਨ ਨਹੀਂ ਸਗੋਂ ਪੇਸ਼ੇ ਨਾਲ ਜੁੜੇ ਖਤਰੇ ਕਾਰਨ ਵੇਸਵਾਪੁਣਾ ਇਕ ਜ਼ੋਖਮ ਭਰਿਆ ਧੰਦਾ ਹੈ।

Facebook Comment
Project by : XtremeStudioz